ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਾਮਾਂ ਦੇ ਦੂਤ ਤੇ ਚੀਨ ਵਿਚਕਾਰ ਭਲਕੇ ਗੱਲਬਾਤ
ਭਾਸ਼ਾ
ਤਿੱਬਤ ਵਿਚ ਹਾਲੀਆਂ ਦਿਨਾਂ ਵਿਚ ਹੋਈ ਹਿੰਸਾ ਅਤੇ ਹਿੰਸਾ ਪ੍ਰਾਭਾਵਿਤ ਖੇਤਰ ਵਿਚ ਸ਼ਾਂਤੀ ਬਹਾਲੀ ਲਈ ਚੀਨ ਸਰਕਾਰ ਭਲਕੇ ਬੀਜਿੰਗ ਵਿਚ ਦਲਾਈਲਾਮਾਂ ਦੇ ਵਿਸ਼ੇਸ਼ ਦੂਤ ਨਾਲ ਗੱਲਬਾਤ ਕਰੇਗੀ।

ਅੰਤਰ ਰਾਸ਼ਟਰੀ ਭਾਈਚਾਰੇ ਵੱਲੋਂ ਤਿੱਬਤ ਮਾਮਲੇ ਸਬੰਧੀ ਚੀਨ ਉੱਤੇ ਦਲਾਈਲਾਮਾਂ ਨਾਲ ਖੁਲੀ ਗੱਲਬਾਤ ਕਰਨ ਲਈ ਪਾਏ ਗਏ ਦਬਾਅ ਤੋਂ ਇਕ ਹਫ਼ਤੇ ਬਾਦ ਚੀਨ ਸਰਕਾਰ ਤਿੱਬਤੀ ਧਰਮ ਗੁਰੂ ਦੇ ਪ੍ਰਤੀਨਿੱਧਾਂ ਨਾਲ ਗੱਲਬਾਤ ਸ਼ੁਰੂ ਕਰਨ ਜਾ ਰਹੀ ਹੈ।

ਇਸ ਗੱਲਬਾਤ ਸਬੰਧੀ ਜਾਣਕਾਰੀ ਦਿੰਦਿਆਂ ਤਿੱਬਤੀ ਜਲਵਤਨ ਸਰਕਾਰ ਨੇ ਅੱਜ ਇੱਥੇ ਦੱਸਿਆ ਕਿ ਚੀਨ ਸਰਕਾਰ ਨਾਲ ਹੋਣ ਵਾਲੀ ਇਸ ਅਣਮਿੱਥੀ ਗੱਲਬਾਤ ਲਈ ਦਲਾਈਲਾਮਾਂ ਦੇ ਵਿਸ਼ੇਸ਼ ਦੂਤ ਲੋਦੀ ਗਿਆਲਟਸੇਨ ਗਿਆਰੀ ਅਤੇ ਦੂਤ ਕੇਲਸਾਂਗ ਗਿਆਲਟਸੇਨ ਬੀਜਿੰਗ ਜਾਣਗੇ।

ਇਸ ਗੱਲਬਾਤ ਦੋਰਾਅ ਇਹ ਦੂਤ ਤਿੱਬਤ ਦੀ ਮੋਜੂਦਾ ਸਥਿਤੀ ਅਤੇ ਇਸਦੇ ਕਾਰਨਾਂ ਦੇ ਬਾਰੇ ਚੀਨ ਨਾਲ ਗੱਲ ਕਰਨਗੇ।

ਤਿੱਬਤੀਅਨ ਜਲਵਤਨ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੂਤ ਚੀਨ ਸਰਕਾਰ ਵੱਲੋਂ ਤਿੱਬਤੀ ਦੀ ਸਥਿਤੀ ਨਾਲ ਨਜਿੱਠਣ ਲਈ ਵਰਤੇ ਜਾ ਰਹੇ ਤਰੀਕੇ ਬਾਰੇ ਦਲਾਈਲਾਮਾਂ ਦੀ ਚਿੰਤਾ ਦਾ ਪ੍ਰਗਟਾਵਾ ਕਰਨ ਦੇ ਨਾਲ ਸ਼ਾਂਤੀ ਬਹਾਲੀ ਲਈ ਸੁਝਾਅ ਵੀ ਦੇਣਗੇ।
ਹੋਰ ਵੀ
ਪਾਰਲੀਮਾਨੀ ਕਮੇਟੀ ਵੱਲੋਂ ਆਰ.ਟੀ.ਆਈ. ਦਾ ਵਿਰੋਧ
ਮਹਿੰਗਾਈ ਰੋਕਣ ਵਿਚ ਸਰਕਾਰ ਨਕਾਮ: ਖੱਬੇ ਪੱਖੀ
ਸ਼ਰਮਿਲਾ ਨੂੰ ਨਕਲੀ ਦਵਾਈਂ ਦੀ ਫਿਕਰ
ਦੇਸ਼ਪਾਂਡੇ ਪੰਜ ਤੱਤਾਂ ਵਿਚ ਮਿਲੇ
ਭਾਰਤ ਵਿਚ ਸ਼ਰਾਬ ਉਤਪਾਦਨ 'ਚ ਵਾਧਾ
ਨਵੇਂ ਉਪਗ੍ਰਹਿ ਤੋਂ ਪਹਿਲਾ ਫੋਟੋ ਮਿਲਿਆ