ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਨੂੰ ਬਾਹਰੋ ਸਮਰਥਨ ਦੇ ਰਹੇ ਖੱਬੇ ਪੱਖੀਆਂ ਨੇ ਅੱਜ ਕੇਂਦਰ ਸਰਕਾਰ ਉੱਤੇ ਮਹਿੰਗਾਈ ਨੂੰ ਨੱਥ ਪਾਉਣ ਵਿਚ ਅਸਫਲ ਰਹਿਣ ਦਾ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰ ਇਸ ਮਹਿੰਗਾਈ ਨੂੰ ਅੰਤਰ ਰਾਸ਼ਟਰੀ ਬਜਾਰ ਦੇ ਪ੍ਰਭਾਵ ਦਸਣ ਆਪਣੀ ਜਿੰਮੇਵਾਰੀ ਬਚਣ ਲਈ ਇਕ ਬਹਾਨ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆਂ ਦੇ ਜਨਰਲ ਸਕੱਤਰ ਏ.ਬੀ.ਬਰਧਨ ਨੇ ਕਿਹਾ ਕਿ ਸਰਕਾਰ ਮਹਿੰਗਾਈ ਨਾਲ ਨਜਿੱਠਣ ਲਈ ਰੱਬ ਵੱਲ.... ਬਾਰਿਸ਼ ਭਗਵਾਨ ਵੱਲ ਦੇਖ ਰਹੀ ਤਾਂ ਜੋ ਇਸ ਵਾਰ ਭਰਵੀ ਫ਼ਸਲ ਹੋਏ ਅਤੇ ਮਹਿੰਗਾਈ ਦਾ ਅਸਰ ਘਟੇ. ਅਤੇ ਮਹਿੰਗਾਈ ਬਾਰੇ ਇਹ ਕਹਿਣਾਂ ਕਿ ਇਹ ਅੰਤਰ ਰਾਸ਼ਟਰੀ ਕਾਰਨਾਂ ਕਰਕੇ ਹੈ ਜੋ ਕਿ ਸਰਕਾਰ ਵੱਲੋਂ ਬਾਹਰੋਂ ਦਰਾਮਦ ਕੀਤਾ ਗਿਆ ਹੈ।
ਬਰਧਨ ਨੇ ਕਿਹਾ ਕਿ ਜੇ ਤੁਹਾਡੀ ਆਪਣੀ ਜਨਤਕ ਵੰਡ ਪ੍ਰਣਾਲੀ ਹੈ ਜਿਸ ਰਾਹੀ ਆਮ ਆਦਮੀ ਸਰਕਾਰ ਵੱਲੋਂ ਮਿੱਥੀਆਂ ਕੀਮਤਾਂ ਉੱਤੇ ਜਰੂਰੀ ਖਾਦ ਪਦਾਰਥ ਖ੍ਰੀਦ ਦੇ ਹਨ ਤਾਂ ਇਹ ਸਰਕਾਰ ਦੀ ਸੰਸਾਰਕ ਪ੍ਰਭਾਵ ਕਾਰਨ ਬੇਇੱਜਤੀ ਹੈ।
ਮਹਿੰਗਾਈ ਮਾਮਲੇ ਉੱਤੇ ਆਪਣੀ ਰਾਏ ਪ੍ਰਗਟਾਉਦਿਆਂ ਡੀ. ਰਾਜਾ ਨੇ ਕਿਹਾ ਕਿ ਚਿਦੰਬਰਮ ਵੱਲੋਂ ਕੀਤੇ ਗਏ ਐਲਾਨਾਂ ਦੇ ਬਾਵਜੂਦ ਮਹਿੰਗਾਈ ਮੁੜ ਵਧੀ ਹੈ ਜਿਸ ਤੋਂ ਸਪਸ਼ਟ ਰੂਪ ਵਿਚ ਪਤਾ ਲਗਦਾ ਹੈ ਕਿ ਸਰਕਾਰ ਇਸ ਮਾਮਲੇ ਉੱਤੇ ਅਸਫ਼ਲ ਸਿੱਧ ਹੋ ਰਹੀ ਹੈ।
ਰਾਜਾ ਨੇ ਕਿਹਾ ਕਿ ਅਸੀ ਜਾਨਣਾ ਚਾਹੁੰਦੇ ਹਾਂ ਕਿ ਸਰਕਾਰ ਇਸ ਹਾਲਤ ਵਿਚ ਵਿਕਾਸ ਦਰ ਅਤੇ ਮਹਿੰਗਾਈ ਨਾਲ ਇਕ ਬਰਾਬਰ ਕਿਸ ਤਰ੍ਹਾਂ ਨਜਿੱਠ ਰਹੀ ਹੈ।
ਇਸ ਮੋਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਸਲਾਨਾ ਖਰਚਿਆਂ ਅਤੇ ਬਜਟ ਮੈਨੇਜਮੈਟ ਨੂੰ ਮੁੜ ਵਿਚਾਰਿਆਂ ਜਾਵੇ।
|