ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੇਸ਼ਪਾਂਡੇ ਪੰਜ ਤੱਤਾਂ ਵਿਚ ਮਿਲੇ
ਭਾਸ਼ਾ
ਪ੍ਰਸਿੱਧ ਗਾਂਧੀਵਾਦੀ ਮਹਿਲਾਂ ਸਮਾਜ ਸੇਵਕਾ ਨਿਰਮਲਾਂ ਦੇਸ਼ਪਾਂਡੇ ਦਾ ਅੱਜ ਸਥਾਨਕ ਸਮਸ਼ਾਨ ਘਾਟ ਵਿਖੇ ਉਹਾਂ ਦੀ ਇੱਛਾ ਅਨੁਸਾਰ ਅੰਤਮ ਸੰਸਕਾਰ ਕਰ ਦਿੱਤਾ ਗਿਆ.ਉਨ੍ਹਾਂ ਦੀ ਚਿਖਾਂ ਨੂੰ ਅਗਨੀ 11 ਸਾਲ ਦੀ ਸੰਭਾਵੀ ਮਿਸ਼ਰਾ ਨਾਮ ਦੀ ਕੁੜੀ ਨੇ ਦਿਖਾਈ।

ਰਾਜ ਸਭਾ ਮੈਂਬਰ ਨਿਰਮਲਾ ਦੇਸ਼ਪਾਂਡੇ ਨੇ ਆਪਣੀ ਆਖਿਰੇ ਇੱਛਾ ਵਿਚ ਕਿਹਾ ਹੋਇਆ ਸੀ ਕਿ ਉਨ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਵਿਭੁਤੀ ਸ਼ਰਮਾਂ ਦੀ 11 ਸਾਲਾਂ ਦੀ ਧੀ ਸੰਭਾਵੀ ਉਨ੍ਹਾਂ ਦੇ ਅੰਤਮ ਰਸਮਾਂ ਨੇਪਰੇ ਚਾੜ੍ਹੇ।

ਮਰਹੂਮ ਗਾਂਧੀਵਾਦੀ ਆਗੂ ਨੂੰ ਅੰਤਮ ਵਿਦਾਈ ਦੇਣ ਮੋਕੇ ਪਾਕਿਸਤਾਨ ਡੈਲੀਗੇਟ, ਦੋਸਤ,ਪ੍ਰਸੰਸਕ ਅਤੇ ਰਿਸ਼ਤੇਦਾਰ ਹਾਜਰ ਸਨ।

ਇਸ ਤੋਂ ਇਲਾਵਾਂ ਇਸ ਮੋਕੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦੀਕਸ਼ਤ, ਮਹਾਰਾਸ਼ਟਰ ਦੇ ਮੁਖ ਮੰਤਰੀ ਵਿਲਾਸ ਰਾਊ ਦੇਸ਼ਮੁਖ, ਜੰਮੂ ਅਤੇ ਕਸ਼ਮੀਰ ਅ ਦੇ ਮੁਖ ਮੰਤਰੀ ਗੁਲਾਮ ਨਬੀ ਅਜ਼ਾਦ ਅਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਹਾਜਰ ਸਨ।

ਕੇਂਦਰੀ ਮੰਤਰੀ ਮੰਡਲ ਵਿਚੋਂ ਸੈਫ਼ੂਦੀਨ ਸੋਜ਼, ਰਘੂਵੰਸ਼ ਪ੍ਰਸ਼ਾਦ ਅਤੇ ਮੁਰਲੀ ਪ੍ਰਸ਼ਾਦ ਦਿਉੜਾ ਹਜਰ ਸਨ।

ਪਾਕਿਸਤਾਨ ਤੋਂ ਆਏ ਡੈਲੀਗ਼ੇਸ਼ਨ ਵਿਚ ਪਾਕਿਸਤਾਨ ਸਰਕਾਰ ਵਿਚ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼ੈਰੀ ਰਹਿਮਾਨ, ਕਸ਼ਮੀਰ ਮਾਮਲਿਆਂ ਬਾਰੇ ਮੰਤਰੀ ਕਮਰ ਜ਼ਮਾਨ ਕੈਰਾ, ਸਾਬਕਾ ਮੈਂਬਰ ਪਾਰਲੀਮੈਂਟ ਮੰਸੂਰ ਅਹਿਮਦ, ਮਜਦੂਰ ਅੰਦੋਲਨ ਦੇ ਆਗੂ ਕਰਾਮਤ ਅਲੀ ਅਤੇ ਬੀ.ਐਮ.ਕੁੱਟੀ ਸ਼ਾਮਲ ਸਨ।

ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਸੰਭਾਵੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਇਕ ਵਾਰ ਦਾਦੀ ਮਾਂ (ਨਿਰਮਲਾ ਦੇਸ਼ਪਾਂਡੇ) ਨੇਰ ਡੈਡੀ ਨੂੰ ਕਿਹਾ ਸੀ ਕਿ ਉਨ੍ਹਾਂ ਦੀਆਂ ਅੰਤਮ ਰਸਮਾਂ ਮੈਂ ਨਿਭਾਵਾ।

ਉਸ ਨੇ ਕਿਹਾ ਕਿ ਦਾਦੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਸੰਭਾਵੀ ਦਾ ਦੇਸ਼ਪਾਂਡੇ ਪ੍ਰਤੀ ਬਹੁਤ ਜਿਆਦਾ ਲਗਾਉ ਸੀ।
ਹੋਰ ਵੀ
ਭਾਰਤ ਵਿਚ ਸ਼ਰਾਬ ਉਤਪਾਦਨ 'ਚ ਵਾਧਾ
ਨਵੇਂ ਉਪਗ੍ਰਹਿ ਤੋਂ ਪਹਿਲਾ ਫੋਟੋ ਮਿਲਿਆ
ਮਹਿੰਦਰ ਕਪੂਰ ਨੂੰ ਦਾਦਾਸਾਹਬ ਫਾਲਕੇ ਸਨਮਾਨ
ਸੰਸਦਾਂ ਦਾ ਮਾਮਲਾ ਸਮਿਤੀ ਨੂੰ ਦਿੱਤਾ
ਕ੍ਰਿਕੇਟ ਕਿਸ ਚਿੜੀ ਦਾ ਨਾਂ ਹੈ - ਚਿਦੰਬਰਮ
ਇੰਟਰਪੋਲ ਨੂੰ ਮਦਦ ਦੀ ਲੋੜ