ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾਲੂ ਮਾਮਲੇ ਤੇ ਪ੍ਰਧਾਨ ਮੰਤਰੀ ਬਿਆਨ ਦੇਣ:ਅਡਵਾਣੀ
ਭਾਸ਼ਾ
ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਕੇਂਦਰੀ ਜਹਾਜਰਾਣੀ ਮੰਤਰੀ ਟੀ.ਆਰ. ਬਾਲੂ ਉੱਤੇ ਅਹੁਦੇ ਦੀ ਦੁਰਵਰਤੋਂ ਸਬੰਧੀ ਲੱਗੇ ਦੋਸ਼ਾਂ ਬਾਰੇ ਬਿਆਨ ਦੇਣ।

ਅਡਵਾਣੀ ਨੇ ਕਿਹਾ ਕਿ ਕੇਂਦਰੀ ਮੰਤਰੀ ਉੱਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਮੁੰਡੇ ਦੀ ਕੰਪਨੀ ਲਈ ਗੈਸ ਸਪਲਾਈ ਜਾਰੀ ਕਰਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਜੋ ਕਿ ਬਹੁਤ ਵੱਡਾ ਘਪਲਾ ਹੈ।

ਉਨ੍ਹਾਂ ਕਿਹਾ ਕਿ ਬਾਲੂ ਨੇ ਪ੍ਰਸ਼ਾਨ ਮੰਤਰੀ ਨੂੰ ਇਸ ਬਾਤ ਕਈ ਵਾਰ ਕਿਹਾ ਜਿਸ ਕਾਰਨ ਪ੍ਰਧਾਨ ਮੰਤਰੀ ਦਫ਼ਤਰ ਨੇ ਬਾਲੂ ਦੇ ਮੁੰਡੇ ਦੀ ਕੰਪਨੀ ਲਈ ਗੈਸ ਲਾਈਨ ਸ਼ੁਰੂ ਕਰਵਾਉਣ ਦੇ ਮਕਸਦ ਨਾਲ ਪੈਟਰੋਲੀਅਮ ਮੰਤਰਾਲੇ ਨੂੰ 8 ਪੱਤਰ ਲਿਖੇ ਸਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਮਸਲੇ ਉੱਤੇ ਸਥਿਤੀ ਸਪਸ਼ਟ ਕਰਨ ਲਈ ਪਾਰਲੀਮੈਂਟ ਦੇ ਦੋਨਾ ਸਦਨਾਂ ਵਿਚ ਬਿਆਨ ਦੇਣਾ ਚਾਹੀਂਦਾ ਹੈ।
ਹੋਰ ਵੀ
ਸ਼ਰੀਫ ਨੇ ਲਿਆ ਕਾਂਗਰਸ ਤੋਂ ਅਸਤੀਫ਼ਾ ਵਾਪਸ
ਖੱਬੇ ਪੱਖੀ ਅਫ਼ਵਾਹਾਂ ਫ਼ੈਲਾ ਰਹੇ:ਪ੍ਰਣਬ
ਭਾਰਤ 'ਚ ਦੋ ਹਿੰਦੂਸਤਾਨ:ਰਾਹੁਲ ਗਾਂਧੀ
ਯੂ.ਪੀ.ਏ.ਸਰਕਾਰ ਤੋਂ ਸਮਰਥਨ ਵਾਪਸ ਨਹੀਂ: ਯੇਚੁਰੀ
ਭਾਰਤ ਵੱਲੋਂ ਕਰਜ਼ਈ ਉੱਤੇ ਹਮਲੇ ਦੀ ਨਿਖੇਧੀ
ਦਿੱਲੀ 'ਚ ਵਾਹਨ ਹੁਣ ਆਧੁਨਿਕ ਤਕਨੀਕਾਂ ਨਾਲ ਲੈਸ