ਖੱਬੇ ਪੱਖੀਆਂ ਵੱਲੋਂ ਸਰਕਾਰ ਉੱਤੇ ਮਹਿੰਗਾਈ ਨੂੰ ਕਾਬੂ ਪਾਉਣ ਵਿਚ ਅਸਫ਼ਲ ਰਹਿਣ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਜੁਆਬ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਣਬ ਮੁਖਰਜ਼ੀ ਨੇ ਅੱਜ ਕਿਹਾ ਕਿ ਖੱਬੇ ਪੱਖੀ ਇਸ ਸਬੰਧੀ ਅਫ਼ਵਾਹਾਂ ਫ਼ੈਲਾ ਰਹੇ ਹਨ।
ਕੇਂਦਰੀ ਵਿਦੇਸ਼ ਮੰਤਰੀ ਮੁਖਰਜ਼ੀ ਨੇ ਕਿਹਾ ਕਿ ਇਹ ਅਫ਼ਵਾਹਾਂ ਪੱਛਮੀ ਬੰਗਾਲ ਵਿਚ ਹੋ ਰਹੀਆਂ ਅਗਾਮੀ ਪੰਚਾਇਤ ਚੋਣਾਂ ਕਾਰਨ ਫ਼ੈਲਾ ਰਹੀ ਹੈ ਤਾਂ ਜੋ ਉਸ ਨੂੰ ਇਸ ਦਾ ਰਾਜਨੀਤਕ ਲਾਭ ਲਿਆ ਜਾ ਸਕੇ।
ਅੱਜ ਇੱਥੇ ਕਾਂਗਰਸ ਪਾਰਟੀ ਇਕ ਸਭਾ ਨੂੰ ਸੰਬੋਧਨ ਕਰਦਿਆਂ ਮੁਖਰਜ਼ੀ ਨੇ ਸੀ.ਪੀ.ਆਈ.(ਐਮ) ਦਾ ਨਾਮ ਲਏ ਬਗੈਰ ਕਿਹਾ ਕਿ ਜਿਹੜੇ ਲੋਕ ਮਹਿੰਗਾਈ ਵਿਰੁਧ ਵਿਰੋਧ ਜਤਾ ਰਹੇ ਹਨ ਉਹ ਪਹਿਲਾਂ ਇਹ ਦਸਣ ਕਿ ਉਨ੍ਹਾਂ ਲੰਮੇ ਸਮੇਂ ਤੋਂ ਚੱਲ ਰਹੇ ਰਾਜ ਵਿਚ ਅਨਾਜ ਦੀ ਸਰਕਾਰੀ ਖ੍ਰੀਦ ਨਹੀਂ ਵਧੀ।
|