ਹਿੰਦੂਸਤਾਨ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ,ਜਿਵੇਂ ਕਿ ਇੱਕ ਹਿੰਦੂਸਤਾਨ ਤਾਂ ਉਹ ਹੈ,ਜਿਹੜਾ ਦਿੱਲੀ ਅਤੇ ਭੋਪਾਲ ਵਰਗੇ ਸ਼ਹਿਰਾਂ 'ਚ ਵੱਸਦਾ ਹੈ,ਜਿੱਥੇ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਹਨ ਅਤੇ ਦੂਸਰਾ ਹਿੰਦੂਸਤਾਨ ਉਹ ਹੈ,ਜੋ ਪਿੰਡਾਂ ਅਤੇ ਦੂਰਦਰਾਜ ਇਲਾਕਿਆਂ 'ਚ ਰਹਿੰਦਾ ਹੈ,ਜਿੱਥੇ ਲੋਕ ਸਹੂਲਤਾਵਾਂ ਤੋਂ ਹੁਣ ਤੱਕ ਵੰਚਿਤ ਹਨ.ਇਹ ਸ਼ਬਦ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਅੱਜ ਸ਼ਾਮ ਇੱਥੋਂ ਲੱਗਭਗ 70 ਕਿਲੋਮੀਟਰ ਦੂਰ ਆਦਿਵਾਸੀ ਬਹੁਲ ਖਿਤੌਲੀ ਪਿੰਡ 'ਚ ਆਦਿਵਾਸੀਆਂ ਦੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ.
ਉਨ੍ਹਾਂ ਇਸ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਦੋ ਹਿੰਦੂਸਤਾਨਾਂ 'ਚ ਵੱਸਿਆ ਹੈ,ਪਹਿਲਾ ਜਿਵੇਂ ਸ਼ਹਿਰਾਂ 'ਚ ਹਰ ਸਹੂਲਤ ਉਪਲੱਬਧ ਹੈ,ਜਦੋਂਕਿ ਦੂਸਰਾ ਉਹ ਹੈ,ਜਿੱਥੇ ਸਰਕਾਰ ਦੀ ਹਰਸੰਭਵ ਕੋਸ਼ਿਸ ਦੇ ਬਾਵਜੂਦ ਆਦਿਵਾਸੀ ਪਿੱਛੜਿਆਂ ਅਤੇ ਦਲਿਤਾਂ ਕੋਲ ਸਿਹਤ,ਰੋਜ਼ਗਾਰ,ਸਿੱਖਿਆ ਵਰਗੀਆਂ ਜਰੂਰੀ ਸਹੂਲਤਾਂ ਦੀ ਕਮੀ ਹੈ.
ਉਨ੍ਹਾ ਕਿਹਾ ਕਿ ਇਸ ਲਈ ਉਹ ਭਾਰਤ ਵਿੱਚ ਅਲੱਗ-ਅਲੱਗ ਥਾਵਾਂ 'ਤੇ ਆਦਿਵਾਸੀਆਂ,ਦਲਿੱਤਾਂ ਅਤੇ ਗਰੀਬਾਂ ਦੀ ਸਥਿੱਤੀ ਦਾ ਅਧਿਐਨ ਕਰ ਰਹੇ ਹਨ ਤਾਕਿ ਉਨ੍ਹਾਂ ਦੀ ਅਵਾਜ਼ ਦਿੱਲੀ ਦਿੱਲੀ ਤੱਕ ਪਹੁੰਚ ਸਕੇ.ਉਨ੍ਹਾਂ ਨੇ ਕੇਂਦਰ ਦੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ,ਸਰਵਸਿੱਖਿਆ ਅਭਿਆਨ ਅਤੇ ਵਣ ਅਧਿਕਾਰ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੱਧਪ੍ਰਦੇਸ਼ 'ਚ ਇਨ੍ਹਾਂ 'ਤੇ ਠੀਕ ਤਰ੍ਹਾਂ ਅਮਲ ਨਹੀਂ ਹੋ ਰਿਹਾ ਹੈ ਅਤੇ ਜਗ੍ਹਾ-ਜਗ੍ਹਾ ਉਨ੍ਹਾਂ ਨੂੰ ਇਸ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ.
ਕਾਂਗਰਸ ਮਹਾਸਕੱਤਰ ਨੇ ਆਦਿਵਾਸੀ ਨੌਜਵਾਨਾਂ ਨੂੰ ਕਾਂਗਰਸ ਦੀ ਰਾਜਨੀਤੀ 'ਚ ਆਉਣ ਦਾ ਖੁਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਮਾਜ ਦੀ ਉੱਨਤੀ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਲਈ ਰਾਜਨੀਤੀ ਦਾ ਹਥਿਆਰ ਬਨਾਉਣਾ ਚਾਹੀਦਾ.
|