ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੂ.ਪੀ.ਏ.ਸਰਕਾਰ ਤੋਂ ਸਮਰਥਨ ਵਾਪਸ ਨਹੀਂ: ਯੇਚੁਰੀ
ਭਾਸ਼ਾ
ਮਹਿੰਗਾਈ ਨੂੰ ਨੱਥ ਪਾਉਣ ਵਿਚ ਅਸਫ਼ਲ ਸਿੱਧ ਹੋ ਰਹੀ ਕੇਂਦਰ ਦੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਨੂੰ ਬਾਹਰੋ ਸਮਰਥਨ ਦੀ ਰਹੀ ਸੀ.ਪੀ.ਆਈ.(ਐਮ) ਨੇ ਅੱਜ ਕਿਹਾ ਕਿ ਉਹ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਵੇਗੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਇਕ ਪ੍ਰਸ਼ਨ ਦਾ ਉਤਰ ਦਿੰਦਿਆਂ ਕਮਿਉਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ ਪੋਲਿਟ ਬਿਊਰੋ ਮੈਂਬਰ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਪਤਾ ਨਹੀਂ ਹੁਣ ਕਿਉ ਕੇਂਦਰ ਸਰਕਾਰ ਤੋਂ ਸਮਰਥਨ ਵਾਪਸੀ ਦੀ ਗੱਲ ਕੀਤੀ ਜਾ ਰਹੀ ਜਦਕਿ ਜੇ ਅਸੀ ਸਮਰਥਨ ਵਾਪਸ ਲੈਣਾ ਹੀ ਹੁੰਦਾ ਤਾਂ ਪਹਿਲਾਂ ਲੈ ਲੈਂਦੇ।

ਇੱਥੋਂ ਕੁਝ ਦੂਰ ਤੇ ਸਥਿਤ ਕੋਨਾ ਵਿਖੇ ਚੱਲ ਰਹੀ ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਵਿਚ ਸ਼ਿਰਕਤ ਕਰਨ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੇਚੁਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਸਪ੍ਰੰਗ ਸਰਕਾਰ ਨੂੰ ਇਸ ਲਈ ਸਮਰਥਨ ਦੇ ਰਹੇ ਹਾਂ ਕਿ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਿਆ ਜਾਵੇ ਤੇ ਫ਼ਿਰਕੂ ਪਾਰਟੀਆਂ ਨੂੰ ਸੱਤ ਤੋਂ ਦੂਰ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਅਸੀ ਸਰਕਾਰ ਉੱਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਦਬਾਅ ਬਣਾਇਆ ਹੋਇਆ ਹੈ।
ਹੋਰ ਵੀ
ਭਾਰਤ ਵੱਲੋਂ ਕਰਜ਼ਈ ਉੱਤੇ ਹਮਲੇ ਦੀ ਨਿਖੇਧੀ
ਦਿੱਲੀ 'ਚ ਵਾਹਨ ਹੁਣ ਆਧੁਨਿਕ ਤਕਨੀਕਾਂ ਨਾਲ ਲੈਸ
ਮਹਿੰਗਾਈ ਤੇ ਸਰਕਾਰੀ ਆਂਕੜੇ ਝੂਠੇ ਸੰਘ
ਦਿੱਲੀ ਪੁਲਿਸ ਪ੍ਰਮੁੱਖ ਨੂੰ ਸੰਸਦ ਵਿੱਚ ਸੱਦਿਆ
ਜੈਕੀ ਚੈਨ ਹੋਏ ਅਮਿਤਾਭ ਦੇ ਦੀਵਾਨੇ
ਹਿੰਦੀ ਭਾਸ਼ੀਆਂ ਉੱਤੇ ਹਮਲੇ ਬਰਦਾਸ਼ਤ ਨਹੀਂ :ਅਹਿਮਦ