ਕੇਂਦਰ ਸਰਕਾਰ ਪੈਟਰੋਲੀਅਮ ਅਤੇ ਕੁਦਰਤੀ ਗੈਸਾਂ ਬਾਰੇ ਮੰਤਰੀ ਦੀਂਸ਼ਾ ਪਟੇਲ ਨੇ ਇਕ ਕਾਲਜ ਦੇ ਉਦਘਾਟਨੀ ਸਮਾਰੋਹ ਵਿਚ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਕਿ ਉਹ ਸੱਚ ਬੋਲਣ ਦੀ ਆਦਤ ਪਾਉਣ।
ਅੱਜ ਇੱਥੇ ਫ਼ਾਰਮੇਸੀ ਕਾਲਜ ਆਫ਼ ਧਰਮ ਸਿੰਘ ਦੇਸਾਈ ਟੈਕਨੀਕਲ ਇੰਸਟੀਚਿਊਟ ਦੇ ਉਦਘਾਟਨ ਮੋਕੇ ਆਪਣੇ ਭਾਸ਼ਨ ਵਿਚ ਰਾਜ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਜਰਾਤ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਹੈ ਜਿਸ ਵਿਚ ਰਾਜ ਸਰਕਾਰ ਨੇ 108 ਐਬੂਲੈਂਸਾਂ ਲੋਕਾਂ ਵਾਸਤੇ ਲਗਾਈਆਂ ਹੋਣ ਇਸ ਉੱਤੇ ਸਟੇਜ ਉੱਤੇ ਹਾਜਰ ਪਟੇਲ ਨੇ ਇਤਰਾਜ ਜਤਾਉਦਿਆਂ ਮੋਦੀ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸੱਚ ਬੋਲਣ ਅਤੇ ਕਿਹਾ ਕਿ ਰਾਜ ਵਿਚ ਸ਼ੁਰੂ ਕੀਤੀ ਗਏ ਐਬੂਲੈਂਸ ਸੇਵਾ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੈਂਡੂ ਯੋਜਨਾ ਅਧੀਨ ਦਿੱਤੀ ਗਈ ਨਾਲ ਸ਼ੁਰੂ ਕੀਤੀ ਗਈ ਹੈ।
ਪਟੇਲ ਨੇ ਕਿਹਾ ਕਿ ਇਹ ਸਕੀਮ ਸ਼ੁਰੂ ਕਰਨ ਵਾਲਾ ਆਂਧਰਾ ਪ੍ਰਦੇਸ਼ ਦਾ ਪਹਿਲਾ ਰਾਜ ਸੀ ਜਿੱਥੇ ਕੇਂਦਰ ਸਰਕਾਰ ਨੇ ਇਹ ਯੋਜਨਾ ਪੇਸ਼ ਕੀਤੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਉੱਥੇ ਮਿਲੀ ਸਫ਼ਲਤਾ ਤੋਂ ਬਾਦ ਗੁਜਰਾਤ ਵਿਚ ਇਹ ਸਕੀਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੋਦੀ ਦੇ ਇਸ ਝੂਠ ਉੱਤੇ ਇਤਰਾਜ ਪ੍ਰਗਟਾਉਣ ਤੋਂ ਬਾਦ ਪਟੇਲ ਨੇ ਕਿਹਾ ਕਿ ਜੇ ਤੁਸੀ ਕਹੋਂ ਤਾਂ ਮੈਂ ਇਸ ਸਬੰਧੀ ਸਬੂਤ ਵੀ ਪੇਸ਼ ਕਰ ਸਕਦਾ ਹਾਂ।
ਪਟੇਲ ਦੇ ਇਸ ਕਾਰਵਾਈ ਨੂੰ ਨਜਰ ਅੰਦਾਜ ਕਰਦਿਆਂ ਮੋਦੀ ਨੇ ਆਪਨਾ ਭਾਸ਼ਨ ਜਾਰੀ ਰੱਖਿਆ।
ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਪਟੇਲ ਨੇ ਕਿਹਾ ਕਿ ਕੇਂਦਰ ਵਿਚ ਮੰਤਰੀ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਇਹ ਜਰੂਰੀ ਨਹੀਂ ਕਿ ਮੋਦੀ ਜੋ ਵੀ ਕਹੇ ਮੈਂ ਉਸ ਉੱਤੇ ਹਾਮੀ ਪ੍ਰਗਟਾਵਾ।
|