ਰਾਜਸਥਾਨ ਦੀ ਮੁਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਰਾਜੇ ਨੂੰ ਲਿਜਾ ਰਹੇ ਹੈਲੀਕਪਟਰ ਵਿਚ ਉਡਾਨ ਸਮੇਂ ਖਰਾਬੀ ਆ ਜਾਣ ਕਾਰਨ ਹੰਗਾਮੀ ਹਾਲਤ ਵਿਚ ਖੇਤਾਂ ਵਿਚ ਹੀ ਉਤਾਰਨਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸੂਤਰ ਨੇ ਦੱਸਿਆ ਕਿ ਰਾਜਸਥਾਨ ਦੀ ਮੁਖ ਮੰਤਰੀ ਪ੍ਰਸਿਧ ਜਿਯੋਤੀਲੰਗਮ ਉਮਕਾਰਏਸ਼ਵਰ ਵਿਖੇ ਪੂਜਾ ਕਰਨ ਤੋਂ ਬਾਦ ਬੁਰਹਾਨਪੁਰ ਜਿਲ੍ਹੇ ਦੇ ਇੱਛਾਪੁਰ ਮੰਦਰ ਜਾ ਰਹੀ ਸੀ ਕਿ ਹੈਲੀਕਪਟਰ ਵਿਚ ਖਰਾਬੀ ਆ ਗਈ ਜਿਸ ਕਾਰਨ ਪਾਇਲ਼ਟ ਨੇ ਇਸ ਨੂੰ ਹੰਗਾਮੀ ਹਾਲਤ ਵਿਚ ਭਲਭਾਰਨ ਪਿੰਡ ਵਿਚ ਉਤਾਰਨਾ ਪਿਆ।
ਸੂਤਰ ਨੇ ਦੱਸਿਆ ਕਿ ਇਸ ਹੰਗਾਮੀ ਕਾਰਵਾਈ ਦੋਰਾਨ ਵਸੁੰਧਰਾ ਨੂੰ ਕਿਸੇ ਪ੍ਰਕਾਰ ਦੀ ਚੋਟ ਨਹੀਂ ਆਈ।
ਵਸੁੰਧਰਾ ਨੂੰ ਬਾਦ ਵਿਚ ਜਿਲ੍ਹਾ ਮੈਜਿਸਟ੍ਰੇਟ ਜੇ.ਬੀ.ਸਿੰਘ ਅਤੇ ਪੁਲਿਸ ਮੁਖੀ ਨੇ ਪਿੰਡ ਤੋਂ 70 ਕਿਲੋਮੀਟਰ ਦੂਰ ਇੰਦੋਰ ਲੈ ਕੇ ਗਏ।
|