ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਰਕਾਰੀ ਹਸਪਤਾਲ 'ਚੋਂ ਬੱਚਾ ਚੋਰੀ
ਵਾਰਤਾ
ਮੱਧ ਪ੍ਰਦੇਸ਼ ਵਿੱਚ ਧਾਰ ਜਿਲ੍ਹੇ ਦੇ ਮਨਾਵਰ ਸਥਿੱਤ ਇੱਕ ਸਰਕਾਰੀ ਹਸਪਤਾਲ 'ਚੋਂ ਅੱਜ ਇੱਕ ਆਦਿਵਾਸੀ ਔਰਤ ਦੁਆਰਾ ਨਵਜੰਮਿਆ ਬੱਚਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਸਵ ਦੇ ਲਈ ਸਥਾਨਕ ਸਮੁਦਾਇਕ ਸਿਹਤ ਕੇਂਦਰ ਵਿੱਚ ਭਰਤੀ ਬੁਹਾਰਲਾ ਪਿੰਡ ਦੇ ਨਿਵਾਸੀ ਆਸ਼ਾਰਾਮ ਦੀ ਪਤਨੀ ਸਿਆਨੀ ਨੇ ਕੱਲ ਦੁਪਿਹਰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਦੇਰ ਰਾਤ ਜਦੋਂ ਉਹ ਸੌਂ ਰਹੀ ਸੀ ਤਾਂ ਇੱਕ ਹੋਰ ਔਰਤ ਉਸਦੇ ਬੱਚੇ ਨੂੰ ਲੈ ਕੇ ਹਸਪਤਾਲ ਦੇ ਪਿਛਲੇ ਦਰਵਾਜੇ ਤੋਂ ਭੱਜ ਗਈ।

ਘਟਨਾ ਦੀ ਸੂਚਨਾ ਮਿਲਣ ਤੇ ਮੱਧ ਪ੍ਰਦੇਸ਼ ਦੀ ਆਦੀਵਾਸੀ ਕਲਿਆਣ ਰਾਜ ਮੰਤਰੀ ਸ਼੍ਰੀਮਤੀ ਰੰਜਨਾ ਪਟੇਲ ਨੇ ਪੀੜਤ ਔਰਤ ਨਾਲ ਗੱਲਬਾਤ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਬੱਚੇ ਨੂੰ ਲੱਭਣ ਦੇ ਨਿਰਦੇਸ਼ ਦਿੱਤੇ।
ਹੋਰ ਵੀ
ਵਿਧਾਇਕ ਦੇ ਪੁਤਰ ਨੇ ਤਿੰਨ ਦਰੜੇ
ਅਗਲੇ ਸਾਲ ਤੋਂ ਆਨ ਲਾਈਨ ਹੋਵੇਗੀ ਕੈਟ ਦੀ ਪ੍ਰੀਖੀਆ
ਰਾਖਵੇਂਕਰਨ 'ਚ ਮੁਸਲਮਾਨਾਂ ਲਈ ਵੀ ਕੋਟਾ ਹੋਵੇ
ਮੁਦਰਾਸਫਿਤੀ ਤੇ ਕਾਬੂ ਪਾਉਣ ਲਈ ਵੱਚਣਬੱਧ:ਪੀਐਮ
ਪ੍ਰਮਾਣੂ ਪਲਾਂਟਾਂ ਖੇਤਰਾਂ ਨੂੰ ਮਿਲੇਗਾ ਵਿਸ਼ੇਸ਼ ਦਰਜਾ
ਯੂਨੀਵਰਸਿਟੀਆਂ ਕੰਮਕਾਜ ਵਿਚ ਤਬਦੀਲੀ ਲਿਆਉਣ :ਮਨਮੋਹਨ