ਉਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਫ਼ਾਤਿਮਾਂ ਅੱਬਾਸ ਦੇ ਨਬਾਲਿਗ ਪੁਤਰ ਕਾਸਿਫ਼ ਅੱਬਾਸ ਨੇ ਨਸ਼ੇ ਦੇ ਹਾਲਤ ਤਿੰਨ ਵਿਅਕਤੀਆਂ ਨੂੰ ਗੱਡੀ ਹੇਠ ਦੇ ਕੇ ਮਾਰ ਦਿੱਤਾ ਜਦਕਿ 9 ਲੋਕਾਂ ਨੂੰ ਗੰਭੀਰ ਜਖ਼ਮੀ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਿਸ ਨੇ ਦੱਸਿਆ ਕਿ ਵਿਧਾਇਕਾਂ ਕਾਸਿਫ਼ ਦਾ 17 ਸਾਲਾ ਪੁਤਰ ਅੱਜ ਸਵੇਰੇ ਨਸ਼ੇ ਦੀ ਹਾਲਤ ਵਿਚ ਆਪਣੀ ਮਾਤਾ ਦੀ ਲਾਲ ਬੱਤੀ ਵਾਲੀ ਗੱਡੀ ਚਲਾ ਰਿਹਾ ਸੀ ਅਤੇ ਉਸ ਕੋਲੋ ਗੱਡੀ ਦਾ ਸੰਤੁਲਨ ਖੋ ਗਿਆ ਜਿਸ ਤੋਂ ਬਾਦ ਇਹ ਵਹੀਕਲ ਲੋਕਾਂ ਉੱਤੇ ਜਾ ਚੜ੍ਹਿਆ ਜਿਸ ਕਾਰਨ ਤਿੰਨ ਲੋਕਾਂ ਦੀ ਤਾਂ ਘਟਨਾ ਸਥਾਨ ਉੱਤੇ ਹੀ ਮੋਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਕਾਸਿਫ਼ ਨੇ ਇਸ ਦੋਰਾਨ ਦੋ ਮੋਟਰ ਸਾਇਕਲਾਂ ਅਤੇ ਪਾਨ ਦੀ ਦੁਕਾਨ ਨੂੰ ਵੀ ਟੱਕਰ ਮਾਰੀ ਅਤੇ ਉਸਦੀ ਗੱਡੀ ਬਿਜਲੀ ਦੇ ਖੱਬੇ ਵਿਚ ਵੱਜਣ ਤੋਂ ਬਾਦ ਰੁਕੀ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਉਤਰ ਪ੍ਰਦੇਸ਼ ਦੇ ਪੁਲਿਸ ਮੁਖੀ ਵਿਕਰਮ ਸਿੰਘ ਨੇ ਦੱਸਿਆ ਕਿ ਇਹ ਮੁਢਲੀ ਜਾਂਚ ਦੋਰਾਨ ਇਹ ਹਾਦਸਾ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਦਾ ਲਗਦਾ ਹੈ ਕਿਉਂਕਿ ਨਬਾਲਿਗ ਕਾਸਿਫ ਦੇ ਕਬਜੇ ਵਿਚੋਂ ਇਕ ਬੀਅਰ ਦੀ ਬੋਤਲ ਬਰਾਮਦ ਹੋਈ ਹੈ ਅਤੇ ਮੈਡੀਕਲ ਜਾਂਚ ਦੋਰਾਨ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ।
ਪੁਲਿਸ ਮੁਖੀ ਨੇ ਦੱਸਿਆ ਕਿ ਅੱਬਾਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਅਖਿਲ ਕੁਮਾਰ ਨੇ ਦੱਸਿਆ ਕਿ ਅੱਬਾਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੱਡੀ ਨੂੰ ਵੀ ਕਬਜੇ ਵਿਚ ਕਰ ਲਿਆ ਹੈ।
ਅੱਬਾਸ ਦੀ ਮਾਂ ਗਾਜੀਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਹੈ ਅਤੇ ਰਾਜ ਉਪਭੋਗਤਾ ਸਹਿਕਾਰੀ ਸੰਘ ਦੀ ਚੈਅਰਪਰਸਨ ਹੈ।
|