ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਰੂਰੀ ਚੀਜਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਸ਼ੰਕਾ ਨੂੰ ਖਾਰਜ਼ ਕਰਦੇ ਹੋਏ ਅੱਜ ਖੱਬੇ ਪੱਖੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਮੁਦਰਾਸਫਿਤੀ ਤੇ ਕਾਬੂ ਪਾਉਣ ਲਈ ਸਾਰੇ ਜਰੂਰੀ ਕਦਮ ਉਠਾ ਰਹੀ ਹੈ।
ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਦਲਾਂ ਦੁਆਰਾ ਮਹਿੰਗਾਈ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਹਉਏ ਨਾਲ ਅਜਿਹਾ ਮਾਹੌਲ ਬਣੇਗਾ ਕਿ ਦੇਸ਼ ਵਿੱਚ ਅਭਾਵ ਹੈ ਅਤੇ ਇਸ ਨਾਲ ਜ਼ਮਾਂ ਖੋਰਾਂ ਨੂੰ ਫਾਇਦਾ ਪਹੁੰਚੇਗਾ।
ਖੱਬੇ ਪੱਖੀ ਨੇਤਾਵਾਂ ਦੁਆਰਾ ਅਸਮਾਨ ਛੂੰਹਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਛੇ ਸੂਤਰੀ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ।
|