ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਮੁੱਖ ਐਮ ਵੈਂਕਈਆ ਨਾਇਡੂ ਨੇ ਅੱਜ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਸਮੇਤ ਕਿਸੇ ਵੀ ਪਾਰਟੀ ਨਾਲ ਚੁਣਾਵੀ ਗੱਠਜੋੜ ਦੀ ਸੰਭਾਵਨਾ ਨੂੰ ਖਾਰਿਜ਼ ਕਰ ਦਿੱਤਾ।
ਸ਼੍ਰੀ ਨਾਇਡੂ ਨੇ ਕਿਹਾ ਕਿ ਪਾਰਟੀ ਰਾਜ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ਤੇ ਇੱਕਲੇ ਹੀ ਚੋਣਾਂ ਲੜੇਗੀ।
ਉਹਨਾਂ ਨੇ ਕਿਹਾ ਕਿ ਪਾਰਟੀ ਵਿਕਾਸ ਅਤੇ ਵਸੁੰਦਰਾ ਰਾਜੇ ਸਰਕਾਰ ਦੇ ਕੁਸ਼ਲ ਪ੍ਰਸ਼ਾਸ਼ਨ ਦੇ ਆਧਾਰ ਤੇ ਚੋਣਾਂ ਲੜੇਗੀ। ਸ਼੍ਰੀ ਨਾਇਡੂ ਦੇ ਨਾਲ ਪਾਰਟੀ ਮੁੱਖ ਸਕੱਤਰ ਗੋਪੀਨਾਥ ਮੁੰਡੇ ਅਤੇ ਰਾਜ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਵੀ ਸਨ।
|