ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਣਾਬ 21 ਮਈ ਨੂੰ ਪਾਕਿ ਜਾਣਗੇ
ਵਾਰਤਾ
ਵਿਦੇਸ਼ ਮੰਤਰੀ ਪ੍ਰਣਾਬ ਮੁਖਰਜੀ ਪਾਕਿਸਤਾਨ ਦੇ ਨਾਲ ਗੱਲਬਾਤ ਦੇ ਚੌਥੇ ਦੌਰ ਦੀ ਸਮੀਖਿਆ ਕਰਨ ਦੇ ਲਈ 21 ਮਈ ਨੂੰ ਇਸਲਾਮਾਬਾਦ ਦਾ ਦੌਰਾ ਕਰਨਗੇ।

ਮੁਖਰਜੀ ਨੇ ਲੋਕਸਭਾ ਵਿੱਚ ਇੱਕ ਲਿਖਤ ਉੱਤਰ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੇਨਨ 20 ਮਈ ਨੂੰ ਉੱਥੇ ਜਾਣਗੇ।

ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਕਾਰਜਕਾਲ ਸੰਭਾਲਣ ਤੇ ਭਾਰਤ ਨੇ ਵਧਾਈ ਦਿੱਤੀ ਹੈ ਅਤੇ ਪਾਕਿਸਤਾਨ ਦੇ ਨਾਲ ਸ਼ਾਂਤੀ, ਮਿੱਤਰਤਾਪੂਰਣ ਅਤੇ ਚੰਗੇ ਗਵਾਂਡੀ ਅਤੇ ਹੋਰ ਸਾਰੇ ਮੁੱਦਿਆਂ ਤੇ ਦੋ ਪੱਖੀ ਰੂਪ ਨਾਲ ਗੱਲਬਾਤ ਦੇ ਮਾਧਿਅਮ ਨਾਲ ਹੱਲ ਕਰਨ ਦੀ ਭਾਰਤ ਦੀ ਵਚਨਬੱਧਤਾ ਦੁਹਰਾਈ ਹੈ।

2004 ਵਿੱਚ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਸਬੰਧਾਂ ਨੂੰ ਸੁਖਾਂਵੇ ਬਨਾਉਣ ਲਈ ਉਠਾਏ ਗਏ ਵੱਖ ਵੱਖ ਕਦਮਾਂ ਦੇ ਨਤੀਜੇ ਵਜੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ਵਿੱਚ ਉੱਚਿਤ ਸੁਧਾਰ ਹੋਇਆ ਹੈ।
ਹੋਰ ਵੀ
ਕਿਸ਼ਤੀ ਪਲਟਣ ਨਾਲ 19 ਡੁੱਬੇ
ਖਸਰਾ ਰੋਕੂ ਟੀਕੇ ਨੇ ਤਿੰਨ ਜਾਨਾਂ ਲਈਆਂ
ਸੀ.ਬੀ.ਆਈ. ਕੋਲ ਦਾਊਦ ਬਾਰੇ ਪੂਰੀ ਜਾਣਕਾਰੀ
ਭਗਦੜ ਵਿਚ ਪੰਜ ਹਲਾਕ 40 ਫ਼ੱਟੜ
ਪ੍ਰਮਾਣੂ ਸਮਝੋਤੇ ਮਾਮਲੇ ਤੇ ਸਰਕਾਰ ਸਦਨ ਦੀ ਰਾਏ ਲਵੇਗੀ
ਏਸ਼ੀਆ 'ਚ ਏਡਸ ਦੇ 50 ਲੱਖ ਰੋਗੀ