ਦੇਸ਼ ਦੇ ਕਈ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਰਾਸ਼ਟਰੀ ਗਣਤੰਤਰਿਕ ਗੱਠਜੋੜ ਅਗਲੇ ਹਫਤੇ ਕੇਂਦਰ ਸਰਕਾਰ ਵਿਰੁਧ ਹਫ਼ਤਾ ਭਰ ਚੱਲਣ ਵਾਲੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰੇਗਾ
ਇਸ ਸਬੰਧੀ ਰਾਜਗ ਦੇ ਪ੍ਰਮੁਖ ਸਹਿਯੋਗੀ ਦਲਾਂ ਦੀ ਮੀਟਿੰਗ ਸੋਮਵਾਰ ਨੂੰ ਦਿੱਲੀ ਵਿਖੇ ਹੋਵੇਗੀ ਜਿਸ ਵਿਚ ਸਾਰੇ ਸਹਿਯੋਗੀ ਪਾਰਟੀਆਂ ਦੇ ਮੁਖ ਆਗੂ ਸ਼ਿਰਕਤ ਕਰਨਗੇ ਅਤੇ ਇਸ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨਗੇ।
ਇਸ ਮੀਟਿੰਗ ਦੇ ਮੱਦੇਨਜਰ ਭਾਜਪਾ ਨੇ ਪਾਰਟੀ ਦੇ ਵੱਡੇ ਨੇਤਾਵਾਂ ਉੱਤੇ ਅਧਾਰਤ ਇਕ ਕਮੇਟੀ ਗਠਿਤ ਕੀਤੀ ਹੈ ਜਿਸ ਵਿਚ ਸ਼ੁਸ਼ਮਾਂ ਸਵਰਾਜ, ਅਰੁਨ ਜੇਤਲੀ,ਅਤੇ ਪ੍ਰਕਾਸ਼ ਜਾਵੇਡਕਰ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਕਮੇਟੀ ਇਸ ਮੀਟਿੰਗ ਦਾ ਮੁਢਲਾ ਖਾਕਾ ਤਿਆਰ ਕਰੇਗੀ।
|