ਦ ਨਿਊਜ਼ ਮੀਡੀਆ ਕੋਅਲਿਸ਼ਨ (ਐਨਐਮਸੀ) ਨੇ ਅੱਜ ਮੰਗ ਕਰਦਿਆਂ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਮੀਡੀਆ ਦੇ ਲਈ ਮਾਨਤਾ ਦੀਆਂ ਸ਼ਰਤਾਂ ਤੋਂ ਬਾਕੀ ਰੋਕਾਂ ਹਟਾਈਆਂ ਜਾਣ ਤਾਂਕਿ ਅੰਤਰਰਾਸ਼ਟਰੀ ਸਮਾਚਾਰ ਏਜੰਸੀਆਂ ਇਸ ਨੂੰ ਕਵਰ ਕਰ ਸਕਣ.
ਰਾਇਟਰਜ਼ ਏਐਫ਼ਸੀ ਅਤੇ ਏਪੀ ਵਰਗੀ ਦੁਨੀਆ ਦੀ ਸਿਖਰ ਸਮਾਚਾਰ ਏਜੰਸੀਆਂ ਐਨਐਮਸੀ ਦੀ ਮੈਂਬਰ ਹੈ.ਐਨਐਮਸੀ ਨੇ ਕਿਹਾ ਕਿ ਮੈਚਾਂ 'ਚ ਪੱਤਰਕਾਰਾਂ ਦੀ ਪਹੁੰਚ ਦੀ ਸ਼ਰਤ ਹਾਲੇ ਵੀ ਕ੍ਰਿਕਟ ਵੈਬਸਾਈਟਾਂ 'ਤੇ ਮੈਚਾਂ ਦੀਆਂ ਤਸਵੀਰਾਂ ਪਾਉਣ 'ਚ ਪਾਬੰਧੀ ਲਗਾਉਂਦੀ ਹੈ.ਇਸ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਏਜੰਸੀ ਕਵਰੇਜ਼ ਨੂੰ ਲੈ ਕੇ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ,ਜਿਨ੍ਹਾਂ ਵਿੱਚ ਮੈਚਾਂ ਦਾ ਪੂਰਨ ਬਾਇਕਾਟ ਸ਼ਾਮਿਲ ਹੈ.
ਐਨਐਮਸੀ ਨੇ ਇੱਕ ਬਿਆਨ 'ਚ ਕਿਹਾ ਕਿ ਅੰਤਰਰਾਸ਼ਟਰੀ ਸਮਾਚਾਰ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਬਾਰੇ'ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦੀ ਸਮਾਚਾਰ ਸੇਵਾ ਦੇ ਗ੍ਰਾਹਕ ਕੌਣ ਹੋ ਸਕਦੇ ਹਨ.ਆਈਪੀਐਲ ਦੇ ਹਿੱਤਾਂ ਦੀ ਰੱਖਿਆ ਇਸੇ ਨਾਲ ਹੋ ਜਾਂਦੀ ਹੈ ਕਿ ਇਸ ਦੀ ਮਾਨਤਾ ਦੀਆਂ ਸ਼ਰਤਾਂ ਨਾਲ ਸਮਾਚਾਰ ਸਮੱਗਰੀ ਦਾ ਇਸਤੇਮਾਲ ਸਿਰਫ਼ ਸੰਪਾਦਕੀ ਹੋ ਸਕਦਾ ਹੈ.
|