ਸਥਾਨਕ ਇੰਦਰਾ ਗਾਂਧੀ ਮੈਡੀਕਲ ਕਾਲਜ ਵਿਚ ਨਵੇ ਦਾਖਲਿਆਂ ਮੋਕੇ ਸੀਟਾਂ ਘਟਾਏ ਜਾਣ ਕਾਰਨ ਰੋਸ ਪ੍ਰਦਰਸ਼ਨ ਕਰ ਰਹੇ 92 ਹੜਤਾਲੀ ਡਾਕਟਰਾਂ ਦੀਆਂ ਨੋਕਰੀਆਂ ਅੱਜ ਖਤਮ ਕਰ ਦਿੱਤੀ ਗਈ ਇਹ ਜਾਣਕਾਰੀ ਕਾਲਜ ਪ੍ਰਸ਼ਾਸ਼ਨ ਦੇ ਇਕ ਨਜਦੀਕੀ ਸੂਤਰ ਨੇ ਦਿੱਤੀ ਹੈ।
ਸੂਤਰ ਨੇ ਦੱਸਿਆ ਕਿ ਕਾਲਜ ਦੇ ਡੀਨ ਨੇ ਇਨ੍ਹਾਂ ਹੜਤਾਲੀ ਡਾਕਟਰਾਂ ਦੀਆਂ ਸੇਵਾਵਾਂ ਖਤਮ ਕਰਦਿਆਂ ਇਨ੍ਹਾਂ ਨੂੰ ਤੁਰੰਤ ਹੋਸਟਲ ਖਾਲੀ ਕਰਨ ਦਾ ਹੁਕਮ ਦਿੱਤਾ ਹੈ।
ਡਾਕਟਰ ਬੀਤੇ ਚਾਰ ਦਿਨਾਂ ਤੋਂ ਪੋਸਟ ਗ੍ਰਜੂਏਟ ਡਿਗਰੀ ਦੇ ਕੋਰਸ ਦੀਆਂ ਸੀਟਾਂ ਘਟਾਉਣ ਵਿਰੁਧ ਹੜਤਾਲ ਉੱਤੇ ਹਨ।
|