ਨੇਪਾਲ ਵਿੱਚ ਮਾਊਵਾਦੀਆਂ ਦੇ ਸੱਤਾ ਵਿਚ ਆਉਣ ਬਾਰੇ ਭਾਰਤ ਪਹਿਲਾਂ ਹੀ ਜਾਣੂ ਸੀ ਤੇ ਹੁਣ ਨਤੀਜੇ ਆਉਣ ਬਾਦ ਉਨ੍ਹਾਂ ਨੂੰ ਕੋਈ ਖਾਸ ਹੈਰਾਨੀ ਨਹੀਂ ਹੋਈ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਦੱਸਿਆ ਕਿ ਭਾਰਤ ਨੂੰ ਪਹਿਲਾਂ ਹੀ ਅੰਦਾਜਾ ਸੀ ਕਿ ਨੇਪਾਲ ਵਿਚ ਮਾਊਵਾਦੀ ਸੱਤਾ ਵਿਚ ਆਉਣਗੇ ਅਤੇ ਭਾਰਤ ਚਾਹੁੰਦਾ ਹੈ ਕਿ ਨੇਪਾਲੀ ਲੋਕਤੰਤਰ ਵਿਚ ਬਹੁ ਪਾਰਟੀ ਪ੍ਰਥਾ ਹੋਵੇ।
ਅੱਜ ਇੱਥੇ ਭਾਰਤ- ਅਰਬ ਨਿਵੇਸ਼ ਪ੍ਰਾਜੈਕਟ ਕਨਕਲੇਵ ਵਿਚ ਭਾਗ ਲੈਣ ਤੋਂ ਬਾਦ ਉਨ੍ਹਾਂ ਕਿਹਾ ਕਿ ਭਾਰਤ ਨੇ ਮਾਊਵਾਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁ ਪਾਰਟੀ ਵਾਲੇ ਲੋਕਤੰਤਰ ਵਿਚ ਸ਼ਾਮਲ ਹੋਣ ਦੇ ਨਾਲ ਹਿੰਸਕ ਰਸਤੇ ਦਾ ਤਿਆਗ ਕਰਕੇ ਮੁਖ ਧਾਰਾ ਵਿਚ ਸ਼ਾਮਲ ਹੋਣ ਕਿਉਕਿ ਉਹ ਪਹਿਲਾਂ ਹਿੰਸਾ ਦੇ ਰਸਤੇ ਉੱਤੇ ਚਲਦੇ ਰਹੇ ਹਨ।
|