ਪਾਕਿਸਤਾਨ ਸਫ਼ਾਰਤਖਾਨੇ ਨੇ ਭਾਰਤੀ ਕੈਦੀ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਦੀ ਵੀਜਾ ਅਰਜੀ ਨੂੰ ਮੰਨਜੂਰੀ ਲਈ ਪਾਕਿਸਤਾਨ ਭੇਜ ਦਿੱਤਾ।
ਸਰਬਜੀਤ ਦੀ ਭੈਣ ਦਲਬੀਰ ਕੋਰ ਨੇ ਕਿਹਾ ਕਿ ਮੈਂ ਅੱਜ ਪਾਕਿਸਤਾਨ ਸਫਾਰਤਖਾਨੇ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਜਿਸ ਦੋਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਡੀ ਵੀਜਾ ਸਬੰਧੀ ਅਰਜੀ ਪਾਕਿਸਤਾਨ ਭੇਜ ਦਿੱਤੀ ਗਈ ਹੈ ਅਤੇ ਉੱਥੇ ਦੀ ਸਰਕਾਰ ਵੱਲੋਂ ਇਜਾਜਤ ਮਿਲਣ ਤੋਂ ਬਾਦ ਸਾਨੂੰ ਵੀਜਾ ਮਿਲ ਜਾਵੇਗਾ।
ਸਰਬਜੀਤ ਦੀ ਪਤਨੀ ਸੁਖਬੀਰ ਕੋਰ, ਉਸ ਦੀਆਂ ਸਪੁਤਰੀਆਂ ਸਵਪਨਦੀਪ ਅਤੇ ਪੂਨਮ ਅਤੇ ਦਲਬੀਰ ਦੇ ਪਤੀ ਬਲਦੇਵ ਸਿੰਘ ਨੇ ਵੀਜੇ ਲਈ ਅਰਜੀ ਦਾਇਰ ਕੀਤੀ ਹੈ।
|