ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖੱਬੇ ਪੱਖੀ ਭਲਕੇ ਕਰਨਗੇ ਮਹਿੰਗਾਈ ਖਿਲਾਫ਼ ਮਾਰਚ
ਭਾਸ਼ਾ
ਖੱਬੇ ਪੱਖੀ ਸਾਂਸਦ ਭਲਕੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਵਿਰੁਧ ਪਾਰਲੀਮੈਂਟ ਵਿਖੇ ਰੋਸ ਮਾਰਚ ਕਰਨਗੇ ਤਾਂ ਜੋ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਦੇਸ਼ ਵਿੱਚ ਮਹਿੰਗਾਈ ਤੇਜੀ ਨਾਲ ਵੱਧ ਰਹੀ ਹੈ ਅਤੇ ਸਰਕਾਰ ਲਈ ਘਾਤਕ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਸੀ ਆਗੂ ਸੀਤਾ ਰਾਮ ਯੇਚੁਰੀ ਨੇ ਦੱਸਿਆ ਕਿ ਅਸੀ ਸਰਕਾਰ ਨੂੰ ਇਸ ਮਾਰਚ ਰਾਹੀ ਇਹ ਦਸਣਾਂ ਚਾਹੁੰਦਾ ਹਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਮਹਿੰਗਾਈ ਸਰਕਾਰ ਲਈ ਕਿੰਨੀ ਖਤਰਨਾਕ ਹੈ।

ਇੱਥੇ ਇਹ ਦਸਣਯੋਗ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਮਨੁੱਖੀ ਵਸੀਲਿਆ ਬਾਰੇ ਵਿਕਾਸ ਮੰਤਰੀ ਅਰਜੁਨ ਸਿੰਘ ਨੇ ਕਿਹਾ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰ ਲਵੇਗੀ।

ਉਨ੍ਹਾਂ ਕਿਹਾ ਚੋਣਾਂ ਵਿੱਚ ਇਸ ਦਾ ਅਸਰ ਤਾਂ ਪਵੇਗਾ ਹੀ ਜਿਸ ਕਾਰਨ ਸਰਕਾਰ ਇਸ ਪ੍ਰਤੀ ਸੰਜੀਦਾ ਤਰੀਕੇ ਨਾਲ ਵਿਚਾਰ ਕਰ ਰਹੀ ਹੈ ਅਤੇ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਕਾਬੂ ਹੇਠ ਲਿਆਂਦਾ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਫ਼ਸਲ ਦੀ ਖ੍ਰੀਦ ਦੇ ਨਾਲ ਹੀ ਭੰਡਾਰਣ ਦੀ ਸਮਰਥਾ ਵਧਾ ਰਹੀ ਇਸਦਾ ਅਸਰ ਕੀਮਤਾ ਉੱਤੇ ਪਵੇਗਾ ਅਤੇ ਚੋਣਾਂ ਤੱਕ ਮਹਿੰਗਾਈ ਕਾਬੂ ਹੇਠ ਆ ਜਾਵੇਗੀ।
ਹੋਰ ਵੀ
ਭਰਤ- ਪਾਕਿ ਉੱਤੇ ਫ਼ਿਲਮ ਬਨਾਉਣ ਦਾ ਇਰਾਦਾ
ਸਪ੍ਰੰਗ ਲਈ ਚੋਣਾਂ ਵਿੱਚ ਮੁਸ਼ਕਲ ਖੜੀ ਕਰੇਗੀ ਮਹਿੰਗਾਈ
ਰਾਹੁਲ ਨੂੰ ਪ੍ਰਧਾਨ ਮੰਤਰੀ ਵੱਜੋ ਪੇਸ਼ ਕਰਨਾ ਗਲਤ ਨਹੀ
ਕਰੀਮੀ ਲੇਅਰ ਗੈਰ ਸੰਵਿਧਾਨਕ :ਪੀ.ਐਮ.ਕੇ.
ਚੋਣਾਂ ਤਕ ਮਹਿੰਗਾਈ ਤੇ ਕਾਬੂ - ਅਰਜੁਨ ਸਿੰਘ
ਬਿਹਾਰ: ਵਜਾਰਤ ਵਿੱਚੋਂ 8 ਮੰਤਰੀ ਬਾਹਰ