ਭਾਰਤ ਵਿੱਚ ਹਾਲ ਦੇ ਦਿਨਾਂ ਵਿੱਚ ਰਿਲੀਜ ਹੋਈ ਪਾਕਿਸਤਾਨੀ ਫ਼ਿਲਮ 'ਖੁਦਾ ਕੇ ਲੀਏ' ਦੇ ਨਿਰਦੇਸ਼ਕ ਸ਼ੋਇਬ ਮੰਨਸੂਰ ਨੇ ਇੱਛਾ ਜਾਹਿਰ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਇਤਿਹਾਸ ਉੱਤੇ ਇਕ ਫ਼ਿਲਮ ਬਨਾਉਣਾ ਚਾਹੁੰਦੇ ਹਨ।
ਭਾਰਤ ਵਿੱਚ 40 ਸਾਲ ਬਾਦ ਕਿਸੀ ਪਾਕਿਸਤਾਨੀ ਫ਼ਿਲਮ ਵੱਲੋਂ ਧੂਮ ਮਚਾਉਣ ਵਾਲੀ ਆਪਣੀ ਪਹਿਲੀ ਫ਼ਿਲਮ ਦੇ ਪ੍ਰੋਮੋਸ਼ਨ ਲਈ ਭਾਰਤ ਆਏ ਮੰਨਸੂਰ ਨੇ ਕ ਉਝ ਭਾਰਤੀ ਫ਼ਿਲਮਾਂ ਵਿੱਚ ਪਾਕਿਸਤਾਨ ਦੀ ਪੇਸ਼ਕਾਰੀ ਗਲਤ ਤਰੀਕੇ ਨਾਲ ਕੀਤੇ ਜਾਣ ਉੱਤੇ ਦੁਖ ਪ੍ਰਗਟਾਉਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਮਨੋਰੰਜਨ ਦੇ ਨਾਮ ਉੱਤੇ ਇਕ ਦੂਜੇ ਖਿਲਾਫ਼ ਨਫ਼ਰਤ ਵਧਾਉਦੀਆਂ ਹਨ।
ਪਾਕਿਸਤਾਨ ਫ਼ਿਲਮ ਜਗਤ ਵਿੱਚ ਪਿਛਲੇ 30 ਸਾਲ ਤੋਂ ਕਾਰਜਸ਼ੀਲ ਮੰਨਸੂਰ ਨੇ 9/11 ਤੋਂ ਬਾਦ ਜੋ ਕੁਝ ਮੁਸਲਿਮਾਂ ਬਾਰੇ ਕਿਹਾ ਸੁਣਿਆਂ ਗਿਆ ਉਸ ਤੋਂ ਗੁਸੇ ਵਿੱਚ ਆ ਕੇ ਉਨ੍ਹਾਂ ਨੇ ਇਹ ਫ਼ਿਲਮ ਬਣਾਈ ਹੈ।
|