ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਪ੍ਰੰਗ ਲਈ ਚੋਣਾਂ ਵਿੱਚ ਮੁਸ਼ਕਲ ਖੜੀ ਕਰੇਗੀ ਮਹਿੰਗਾਈ
ਭਾਸ਼ਾ
ਕੇਂਦਰ ਦੀ ਸੱਤਧਾਰੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਲਈ ਅਗਾਮੀ ਚੋਣਾਂ ਵਿੱਚ ਮਹਿੰਗਾਈ ਵੱਡੀ ਮੁਸ਼ਕਲ ਖੜੀ ਕਰੇਗਾ ਉਕਤ ਪ੍ਰਗਟਾਵਾ ਮਾਰਕਸਵਾਦੀ ਪਾਰਟੀ ਦੇ ਪੋਲਿਟ ਬਿਊਰੋ ਮੈਬਰ ਸੀਤਾਰਾਮ ਯੇਚੁਰੀ ਨੇ ਕੀਤਾ।

ਅੱਜ ਇੱਥੇ ਕਰਵਾਏ ਗਏ ਇਕ ਸੈਮਿਨਾਰ 'ਮਹਿੰਗਾਈ ਅਤੇ ਉਸਦੇ ਪ੍ਰਭਾਵ' ਵਿੱਚ ਬੋਲਦਿਆ ਯੇਚੁਰੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਲਈ ਅਗਾਮੀ ਚੋਣਾਂ ਵਿੱਚ ਮਹਿੰਗਾਈ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪਵੇਗਾ ਅਤੇ ਅਸੀ ਉਨ੍ਹਾਂ ਦੀ ਸਮਰਥਕ ਪਾਰਟੀ ਹੋਣ ਦੇ ਨਾਮ ਤੇ ਉਨ੍ਹਾਂ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ।

ਯੇਚੁਰੀ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝ ਲੈਣਾਂ ਚਾਹੀਂਦਾ ਹੈ ਕਿ ਵਿਕਾਸ ਦੀ 8 ਫ਼ੀਸਦੀ ਤੋਂ ਜਿਆਦਾ ਦਰ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇ ਸਰਕਾਰ ਆਮ ਆਦਮੀ ਦੀ ਜ਼ਿੰਦਗੀ ਨੂੰ ਮੁਸ਼ਕਲ ਬਨਾਉਣ ਵਾਲੀ ਮਹਿੰਗਾਈ ਦੀ ਦਰ ਨੂੰ ਕਾਬੂ ਹੇਠ ਲਿਆ ਸਕੇ।

ਉਨ੍ਹਾਂ ਕਿਹਾ ਕਿ ਮਹਿੰਗਾਈ ਵਿਰੁਧ ਖੱਬੇ ਪੱਖੀ ਪਾਰਟੀਆਂ ਦੇ ਸਾਂਸਦ ਭਲਕੇ ਪਾਰਲੀਮੈਂਟ ਵਿਖੇ ਮਾਰਚ ਕਰਨਗੇ।
ਹੋਰ ਵੀ
ਰਾਹੁਲ ਨੂੰ ਪ੍ਰਧਾਨ ਮੰਤਰੀ ਵੱਜੋ ਪੇਸ਼ ਕਰਨਾ ਗਲਤ ਨਹੀ
ਕਰੀਮੀ ਲੇਅਰ ਗੈਰ ਸੰਵਿਧਾਨਕ :ਪੀ.ਐਮ.ਕੇ.
ਚੋਣਾਂ ਤਕ ਮਹਿੰਗਾਈ ਤੇ ਕਾਬੂ - ਅਰਜੁਨ ਸਿੰਘ
ਬਿਹਾਰ: ਵਜਾਰਤ ਵਿੱਚੋਂ 8 ਮੰਤਰੀ ਬਾਹਰ
ਐਨ.ਸੀ.ਪੀ. ਰਾਹੁਲ ਅਤੇ ਸੋਨੀਆਂ ਦੇ ਨਾਮ ਤੇ ਸਹਿਮਤ
ਮਿੱਟੀ ਖਿਸਕਣ ਨਾਲ ਅੱਠ ਦੀ ਮੌਤ