ਕੇਂਦਰ ਵਿੱਚ ਸੱਤਾਧਾਰੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਨੂੰ ਸਮਰਥਨ ਦੇ ਰਹੀ ਪੱਤਾਲੀ ਮੱਕਾਲ ਕਾਚੀ (ਪੀ.ਐਮ.ਕੇ.) ਨੇ ਹੋਰ ਪਛੜੀਆਂ ਸ਼੍ਰੇਣੀਆਂ ਨੂੰ ਰਾਖਵਾਕਰਨ ਦੇਣ ਸਮੇਂ ਕਰੀਮੀ ਲੇਅਰ ਰੱਖਣ ਦੇਫ਼ੈਸਲੇ ਨੂੰ ਗੈਰਸੰਵਿਧਾਨਕ ਕਰਾਰ ਦਿੱਤਾ ਹੈ।
ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਵਿੱਚ ਸਿਹਤ ਮੰਤਰੀ ਅੰਬੂਮਣੀ ਰਾਮਦੋਸ ਦੇ ਪਿਤਾ ਅਤੇ ਪੀ.ਐਮ.ਕੇ. ਦੇ ਮੁਖੀ ਐਸ ਰਾਮਦੋਸ ਨੇ ਅੱਜ ਇੱਥੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਵਿਧਾਨ ਵਿੱਚ ਕਰੀਮੀ ਲੇਅਰ ਬਾਰੇ ਕੋਈ ਵੀ ਜਿਕਰ ਨਹੀਂ ਹੈ ਜਿਸ ਕਾਰਨ ਜਿਹੜੇ ਆਗੂ ਸਮਾਜਿਕ ਨਿਆ ਲਈ ਸੰਘਰਸ਼ ਕਰ ਰਹੇ ਹਨ ਉਹ ਇਸ ਮੁੱਦੇ ਉੱਤੇ ਇਕ ਮੰਚ ਉੱਤੇ ਇਕੱਤਰ ਹੋਣ।
ਰਾਮਦੋਸ ਨੇ ਕਿਹਾ ਕਿ ਸੰਵਿਧਾਨ ਘਾੜਿਆਂ ਨੇ ਕਰੀਮੀ ਲੇਅਰ ਕਾਂਸਪਟ ਨੂੰ ਮਾਨਤਾ ਨਹੀਂ ਸੀ ਦਿੱਤੀ।
|