ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਹਾਰ: ਵਜਾਰਤ ਵਿੱਚੋਂ 8 ਮੰਤਰੀ ਬਾਹਰ
ਭਾਸ਼ਾ
ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਆਪਣੇ 28 ਮਹੀਨੇ ਪੁਰਾਣੇ ਮੰਤਰੀ ਮੰਡਲ ਵਿੱਚ ਫ਼ੇਰਬਦਲ ਕਰਦਿਆਂ 8 ਮੰਤਰੀਆਂ ਨੂੰ ਬਾਹਰ ਕਰ ਦਿੱਤਾ।

ਮੰਤਰੀ ਮੰਡਲ ਵਿੱਚ ਫ਼ੇਰਬਦਲ ਦੇ ਮੱਦੇਨਜਰ ਅੱਜ ਨਿਤੀਸ਼ ਨੇ ਆਪਣੇ ਪੂਰੇ ਮੰਤਰੀ ਮੰਡਲ ਤੋਂ ਅਸਤੀਫ਼ੇ ਲੈ ਲਏ ਸਨ ਜਿਨ੍ਹਾਂ ਵਿੱਚੋਂ ਅੱਠ ਨੂੰ ਮੰਨਜੂਰੀ ਲਈ ਰਾਜਪਾਲ ਆਰ.ਐਸ.ਗਵਈ ਕੋਲ ਭੇਜ ਦਿੱਤਾ ਜਿਨ੍ਹਾਂ ਨੇ ਇਨ੍ਹਾਂ ਅਸਤੀਫ਼ਿਆਂ ਨੂੰ ਮੰਨਜੂਰ ਕਰ ਲਿਆ।

ਅੱਜ ਹੋਏ ਫ਼ੇਰਬਦਲ ਵਿੱਚ ਜਿਨ੍ਹਾਂ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਨ੍ਹਾਂ ਵਿੱਚ ਰਾਜ ਦੇ ਇਮਾਰਤ ਨਿਰਮਾਣ ਮੰਤਰੀ ਮੋਨਾਜ਼ੀਰ ਹਸਨ,ਐਸ.ਸੀ.ਐਸ.ਟੀ. ਭਲਾਈ ਮੰਤਰੀ ਰਾਮੇਸ਼ਵਰ ਪਾਸਵਾਨ,ਪੈਂਡੂ ਵਿਕਾਸ ਮੰਤਰੀ ਬੈਜਨਾਥ ਪ੍ਰਸਾਦ ਮਾਹਤੋ, ਰਾਜ ਮੰਤਰੀ (ਅਜਾਦ ਚਾਰਜ) ਸੂਚਨਾ ਤੇ ਲੋਕ ਸੰਪਰਕ ਮੰਤਰੀ ਅਰਜੁਨ ਰਾਏ,ਜਲ ਸੰਸਾਧਨ ਮੰਤਰੀ ਵਿਸ਼ਵ ਮੋਹਨ ਕੁਮਾਰ, ਟਰਾਂਸਪੋਰਟ ਮੰਤਰੀ ਅਜਿਤ ਕੁਮਾਰ,ਘੱਟ ਗਿਣਤੀ ਮਾਮਲਿਆ ਬਾਰੇ ਮੰਤਰੀ ਮਨਜ਼ਾਰ ਆਲਮ,ਭੋਜਨ ਅਤੇ ਉਪਭੋਗਤਾ ਮੰਤਰੀ ਸੁਚਿੱਤਰਾ ਸਿਨ੍ਹਾ ਨੂੰ ਕਾਰਗੁਜਾਰੀ ਸੰਤੁਸ਼ਟ ਨਾ ਹੋਣ ਕਾਰਨ ਬਾਹਰ ਹੋਣਾ ਪਿਆ ਹੈ।
ਹੋਰ ਵੀ
ਐਨ.ਸੀ.ਪੀ. ਰਾਹੁਲ ਅਤੇ ਸੋਨੀਆਂ ਦੇ ਨਾਮ ਤੇ ਸਹਿਮਤ
ਮਿੱਟੀ ਖਿਸਕਣ ਨਾਲ ਅੱਠ ਦੀ ਮੌਤ
ਹੈਦਰਾਬਾਦ ਲਈ ਰੇਲ ਪਰਿਯੋਜਨਾ ਮੰਜੂਰ
ਵਿਸਫੋਟ ਮਾਮਲੇ 'ਚ ਨੌਂ ਤਿੱਬਤੀ ਗ੍ਰਿਫਤਾਰ
ਤਿੱਬਤੀ ਭਾਰਤ ਤੋਂ ਰਾਜਨੀਤੀ ਨਾ ਕਰਨ :ਕਾਂਗਰਸ
ਭਾਰਤ ਕਿਸੇ ਵੀ ਫ਼ੋਜੀ ਗੱਠਜੋੜ ਦਾ ਹਿੱਸਾ ਨਹੀਂ :ਐਂਟੋਨੀ