ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਅੱਜ ਕਿਹਾ ਕਿ ਹੈ ਸਾਲ 2009 ਵਿੱਚ ਹੋਣ ਵਾਲੇ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰਕੇ ਸੋਨੀਆਂ ਜਾਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਤਾਰ ਦੀ ਹੈ ਤਾ ਪਾਰਟੀ ਇਸ ਦਾ ਸਮਰਥਨ ਕਰੇਗੀ।
ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਫ਼ੁਲ਼ ਪਟੇਲ ਨੇ ਕਿਹਾ ਕਿ ਕਾਂਗਰਸ ਪਾਰਟੀ ਯੂ.ਪੀ.ਏ. ਦਾ ਸਭ ਤੋਂ ਵੱਡਾ ਦਲ ਹੈ ਅਤੇ ਹੋਰ ਕੋਈ ਵੀ ਦਲ ਉਨ੍ਹਾਂ ਦੀ ਬਰਾਬਰੀ ਕਰਨ ਵਿੱਚ ਅਸਮਰਥ ਹੈ ਉਹ ਭਾਵੇ ਰਾਜਦ ,ਐਨ.ਸੀ.ਪੀ. ਅਤੇ ਡੀ.ਐਮ.ਕੇ. ਹੋਵੇ ਅਤੇ ਜੇ ਕੱਲ੍ਹ ਨੂੰ ਕਾਂਗਰਸ ਪਾਰਟੀ ਰਾਹੁਲ ਜਾ ਸੋਨੀਆਂ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਪੇਸ਼ ਕਰਦੇ ਹਨ ਤਾਂ ਸਾਡੀ ਪਾਰਟੀ ਨੂੰ ਇਸ ਉੱਤੇ ਕੋਈ ਇਤਰਾਜ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਸਾਡੀ ਪਾਰਟੀ ਨੇ ਚਾਰ ਸਾਲ ਪਹਿਲਾਂ ਵੀ ਸੋਨੀਆਂ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਣ ਦੀ ਹਾਲਤ ਵਿੱਚ ਸਮਰਥਨ ਦੇਣ ਸਬੰਧੀ ਪੱਤਰ ਸੋਪਿਆ ਸੀ।
ਉਨ੍ਹਾਂ ਕਿਹਾ ਕਿ ਯੂ.ਪੀ.ਏ. ਵਿੱਚ ਇਸ ਗੱਲ ਉੱਤੇ ਕਿਸੇ ਵੀ ਤਰ੍ਹਾਂ ਦੇ ਮੱਤਭੇਦ ਨਹੀਂ ਕਿ ਕਿਸ ਦੀ ਅਗਵਾਈ ਵਿੱਚ ਚੋਣ ਲੜੀ ਜਾਵੇ।
ਉਨ੍ਹਾਂ ਕਿਹਾ ਸਾਡੀ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਮੰਨਣਾ ਹੈ ਕਿ ਮੋਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਚੋਣ ਲੜਨੀ ਚਾਹੀਂਦੀ ਹੈ।
|