ਭਾਰਤ ਨੇ ਅੱਜ ਵੀਅਤਨਾਮ ਨਾਲ ਸੁਰੱਖਿਆ ਮਾਮਲੇ, ਜਿਸ ਵਿੱਚ ਅੰਤਰ ਰਾਸ਼ਟਰੀ ਅਤਿਵਾਦ ਅਤੇ ਨਸ਼ਿਆਂ ਦੀ ਸਮਗਲਿੰਗ ਸ਼ਾਮਲ ਹੈ, ਸਬੰਧੀ ਇਕ ਦੂਜੇ ਨੂੰ ਸਹਿਯੋਗ ਦੇਣ ਬਾਰੇ ਇਕ ਸਮਝੋਤਾ ਉੱਤੇ ਦਸਤਖਤ ਕੀਤੇ।
ਇਸ ਸਬੰਧੀ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤ ਦੇ ਕੇਂਦਰੀ ਗ਼੍ਰਹਿ ਰਾਜ ਮੰਤਰੀ ਸ਼ਿਵਰਾਜ ਪਾਟਿਲ ਅਤੇ ਭਾਰਤ ਯਾਤਰਾ ਉੱਤੇ ਆਏ ਹੋਏ ਉਨ੍ਹਾਂ ਦੇ ਵੀਅਤਨਾਮੀ ਹਮਰੁਤਬਾ ਜਨ.ਲੀ ਹੋਂਗ ਦੀ ਅਗਵਾਈ ਵਿੱਚ ਹੋਈ ਦੋਹਾ ਧਿਰਾਂ ਦੀ ਗੱਲਬਾਤ ਤੋਂ ਬਾਦ ਇਸ ਸਮਝੋਤਾ ਉੱਤੇ ਹਸਤਾਖਰ ਕੀਤੇ ਗਏ।
ਇਸ ਗੱਲਬਾਤ ਦੋਰਾਨ ਦੋਨਾ ਧਿਰਾਂ ਦਰਮਿਆਨ ਕਈ ਮਾਮਲਿਆਂ ਉੱਤੇ ਗੱਲਬਾਤ ਹੋਈ ਅਤੇ ਸੁਰੱਖਿਆ ਸਬੰਧੀ ਇਕ ਦੂਜੇ ਦੀਆਂ ਚਿੰਤਾਵਾਂ ਤੋਂ ਜਾਣੂ ਹੋਇਆ ਗਿਆ।
|