ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਨਖਾਹ ਕਮਿਸ਼ਨ ਵੱਲੋਂ ਵਾਧੇ ਦੀ ਸਿਫਾਰਸ਼
ਭਾਸ਼ਾ
ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜਮਾਂ ਦੀ ਤਨਖਾਹ ਵਾਧਾ ਕਰਨ ਲਈ ਸਥਾਪਤ ਕੀਤੇ ਗਏ ਛੇਵੇ ਤਨਖਾਹ ਕਮਿਸ਼ਨ ਨੇ ਆਪਣੇ ਰਿਪੋਰਟ ਵਿੱਚ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੁਲਾਜਮਾਂ ਦੀ ਤਨਖਾਹਾਂ ਵਿੱਚ 50 ਫ਼ੀਸਦੀ ਵਾਧਾ ਕੀਤਾ ਜਾਵੇ।

ਜਸਟਿਸ ਬੀ.ਐਨ.ਸ੍ਰੀਕ੍ਰਿਸ਼ਨਾਂ ਦੀ ਅਗਵਾਈ ਵਾਲੇ ਤਨਖਾਹ ਕਮਿਸ਼ਨ ਨੇ ਆਪਣੀ ਰਿਪੋਰਟ ਅੱਜ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੋਪੀ ਜਿਸ ਵਿੱਚ ਉਨ੍ਹਾਂ ਸਰਕਾਰ ਨੂੰ ਬੇਨਤੀਕੀਤੀ ਸਰਕਾਰੀ ਮੁਲਾਜਮਾਂ ਦੀ ਤਨਖਾਹ 1ਜਨਵਰੀ 2006 ਤੋਂ 50 ਫੀਸਦੀ ਵਧਾ ਦਿੱਤੀਆਂ ਜਾਣ, ਇਸ ਵਾਧੇ ਕਾਰਨ ਸਰਕਾਰੀ ਖਜਾਨੇ ਉੱਤੇ18,060 ਕਰੋੜ ਦਾ ਭਾਰ ਸਰਕਾਰੀ ਖਜਾਨੇ ਉੱਤੇ ਪਵੇਗਾ।

ਇਸ ਰਿਪੋਰਟ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕੈਬਨਿਟ ਸਕੱਤਰ ਦੀ ਤਨਖਾਹ 90,000, ਸਕੱਤਰ ਦੀ 80,000 ਅਤੇ ਨਵੇ ਨਿਯੁਕਤ ਕਿਸੀ ਵੀ ਮੁਲਾਜਮ ਦੀ ਤਨਖਾਹ 6,660 ਰੁਪਏ ਘੱਟੋ ਘੱਟ ਮਿਥੀ ਗਈ ਹੈ।

ਇਸ ਤੋਂ ਇਲਾਵਾ ਮੁਲਾਜਾਮਾਂ ਨੂੰ ਮਿਲਣ ਵਾਲੇ ਭੱਤਿਆਂ ਅਤੇ ਹੋਰ ਲਾਭਾਂ ਵਿੱਚ ਵੀ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਇਸ ਤੋਂ ਇਲਾਵਾ ਕਮਿਸ਼ਨ ਨੇ ਪੈਨਸ਼ਨ ਅਤੇ ਫ਼ੈਮਲੀ ਪੈਨਸ਼ਨ ਵਿੱਚ ਵੀ 40 ਫ਼ੀਸਦੀ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਮੁਲਾਜਾਮਾਂ ਨੂੰ ਇਸ ਵਾਧੇ ਦਾ ਲਾਭ ਕੇਂਦਰੀ ਸਰਕਾਰ ਦੀ ਕੈਬਨਿਟ ਵੱਲੋਂ ਇਸ ਸਿਫ਼ਾਰਸ਼ ਨੂੰ ਵਿਚਾਰਨ ਤੋਂ ਬਾਦ ਹੀ ਹੋਵੇਗਾ।
ਹੋਰ ਵੀ
ਦਿੱਲੀ ਸਾਫ ਅਤੇ ਹਰੇ-ਭਰੇ ਸ਼ਹਿਰਾਂ ਚੋਂ ਇੱਕ
ਸ਼ਿਵਾਨੀ ਮਾਮਲੇ ਵਿੱਚ ਚਾਰ ਨੂੰ ਉਮਰ ਕੈਦ
ਬਲਿਊ ਲਾਈਨ ਬੱਸ ਪਲਟੀ,ਇੱਕ ਮਰਿਆ
ਓਲੰਪਿਕ ਚੀਨ 'ਚ ਆਯੋਜਤ ਹੋਵੇ:ਦਲਾਈਲਾਮਾ
ਬਾਲ ਠਾਕਰੇ ਨੂੰ ਆਤਮਕਥਾ ਭੇਂਟ
ਦੇਸ਼ ਵਿੱਚ ਤੀਜਾ ਬਦਲ ਜਰੂਰੀ: ਮਾਕਪਾ