ਪਿੱਛਲੇ ਦਿਨੀਂ ਲਹਾਸਾ ਅਤੇ ਉਸ ਦੇ ਆਸਪਾਸ ਤਿੱਬਤੀਆਂ ਅਤੇ ਚੀਨੀ ਅਧਿਕਾਰੀਆਂ ਵਿੱਚ ਵੱਧਦੇ ਟਕਰਾਅ ਦੇ ਬਾਵਜੂਦ ਓਲੰਪਿਕ ਖੇਡਾਂ ਚੀਨ 'ਚ ਹੀ ਆਯੋਜਤ ਹੋਣੀਆਂ ਚਾਹੀਦੀਆਂ ਹਨ.ਇਹ ਸ਼ਬਦ ਤਿੱਬਤੀਆਂ ਦੇ ਧਾਰਮਿਕ ਨੇਤਾ ਦਲਾਈਲਾਮਾ ਨੇ ਕਹੇ.
ਦਲਾਈ ਲਾਮਾ ਨੇ ਇੱਥੇ ਇੱਕ ਅਧਿਆਤਮਕ ਸਮਾਰੋਹ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਪੇਇਚਿੰਗ 'ਚ ਓਲੰਪਿਕ ਦੇ ਆਯੋਜਨ ਦਾ ਸਮੱਰਥਨ ਕਰਦਾ ਹਾਂ.ਉਨ੍ਹਾਂ ਨੇ ਹਾਲ 'ਚ ਧਰਮਸ਼ਾਲਾ 'ਚ ਵੀ ਇਸੇ ਤਰ੍ਹਾਂ ਦੇ ਵਿਚਾਰ ਵਿਅਕਤ ਕੀਤੇ ਸਨ.
ਚੀਨ ਨੇ ਉਨ੍ਹਾਂ 'ਤੇ ਆਰੋਪ ਲਗਾਇਆ ਸੀ ਕਿ ਉਹ ਤਿੱਬਤ 'ਚ ਭੜਕੇ ਅਸੰਤੋਸ਼ ਦਾ ਇਸਤੇਮਾਲ ਸਵਾਇਤ ਤਿੱਬਤ ਦੀਆਂ ਆਪਣੀਆਂ ਮੰਗਾਂ ਦੇ ਸਮੱਰਥਨ ਲਈ ਕਰ ਰਹੇ ਹਨ.ਚੀਨ ਦੇ ਇਸ ਆਰੋਪ ਦੇ ਕੁੱਝ ਘੰਟੇ ਬਾਅਦ ਹੀ ਦਲਾਈਲਾਮਾ ਦੀ ਇਹ ਟਿੱਪਣੀ ਆਈ ਹੈ.
|