ਖੱਬੇ ਪੱਖੀ ਅਤੇ ਲੋਕਤੰਤਰਿਕ ਸਿਧਾਂਤਾਂ ਵਿੱਚ ਤਾਲਮੇਲ ਬਿਠਾਉਦਿਆਂ ਹੋਏ ਦੇਸ਼ ਦੀ ਰਾਜਨੀਤੀ ਵਿੱਚ ਤੀਜਾ ਬਦਲ ਕਾਇਮ ਕਰਨ ਸੱਦਾ ਦਿੰਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ 29 ਵਾ ਸਲਾਨਾ ਸ਼ੈਸ਼ਨ ਇੱਥੇ ਸ਼ੁਰੂ ਹੋ ਗਿਆ।
ਪਾਰਟੀ ਦੇ ਜਨਰਲ ਸਕੱਤਰ ਏ.ਬੀ.ਬਰਧਨ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਕਿ ਸਾਡੀ ਪਾਰਟੀ ਦਾ ਮੰਨਣਾ ਹੈ ਕਿ ਖੱਬੇ -ਪੱਖੀ ਦਲਾਂ ਅਤੇ ਲੋਕਤੰਤਰਿਕ ਸ਼ਕਤੀਆਂ ਨੂੰ ਆਪਸ ਵਿੱਚ ਤਾਲਮੇਲ ਬਿਠਾਉਣ ਦਾ ਸਹੀ ਸਮਾਂ ਹੈ ਤਾਂ ਜੋ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਤੀਜਾ ਬਦਲ ਕਾਇਮ ਕਰਨ ਲਈ ਸਿਰਤੋੜ ਯਤਨ ਕਰਨ ਚਾਹੀਂਦੇ ਹਨ।
ਪਾਰਟੀ ਦੇ ਇਸ ਸ਼ੈਸ਼ਨ ਵਿੱਚ 1000 ਤੋਂ ਜਿਆਦਾ ਪ੍ਰਤੀਨਿੱਧ ਅਤੇ 30 ਦੇਸ਼ਾਂ ਦੇ ਕਮਿਊਨਿਸਟ ਮਹਿਮਾਨ ਭਾਗ ਲੈ ਰਹੇ ਹਨ.ਇਹ ਸਹਿਸ਼ਨ 4 ਦਿਨ ਤੱਕ ਚੱਲਗਾ।
|