ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਮਿਤਾਬ ਨੇ ਚੁਪੀ ਤੋੜੀ
ਭਾਸ਼ਾ
ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਨੇ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਵੱਲੋਂ ਆਪਣੇ ਸਬੰਧੀ ਕੀਤੀ ਗਈ ਟਿੱਪਣੀ ਦਾ ਜੁਆਬ ਦੇਣ ਲਈ ਆਪਣੀ ਚੁਪੀ ਤੋੜਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਵੱਲ ਧਿਆਨ ਨਹੀਂ ਦੇਣਾਂ ਚਾਹੀਂਦਾ।

ਦਸਣਯੋਗ ਹੈ ਕਿ ਰਾਜ ਠਾਕਰੇ ਨੇ ਆਪਣੇ ਬਿਆਨ ਵਿੱਚ ਅਮਿਤਾਬ ਬਚਨ ਉੱਤੇ ਦੋਸ਼ ਲਗਾਇਆ ਸੀ ਕਿ ਉਹ ਮੁੰਬਈ ਨਾਲੋਂ ਜਿਆਦਾ ਉਤਰ ਪ੍ਰਦੇਸ਼ ਦੇ ਲਈ ਕੰਮ ਕਰਦੇ ਹਨ।

ਇਕ ਸਥਾਨਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਬਚਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੇ ਮਤਲਬ ਦੋਸ਼ਾਂ ਵੱਲ ਧਿਆਨ ਨਹੀਂ ਦੇਣਾਂ ਚਾਹੀਂਦਾ ਜਿਵੇ ਤੁਸੀ ਮੇਰੇ ਤੋਂ ਉਮੀਦ ਕਰਦੇ ਹੋ।

ਉਨ੍ਹਾਂ ਕਿਹਾ ਕਿ ਭਾਰਤ ਇਕ ਅਜਾਦ ਦੇਸ਼ ਹੈ ਅਤੇ ਹਰ ਵਿਅਕਤੀ ਨੂੰ ਨਿੱਜੀ ਤੋਰ ਤੇ ਅਜਾਦੀ ਵੀ ਹਾਂਸਲ ਹੈ. ਇਸ ਤੋਂ ਇਲਾਵਾ ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਸਭ ਤੋਂ ਉਪਰ ਹੈ।
ਹੋਰ ਵੀ
ਨਰਾਇਣ ਤੇ ਸੋਨੀਆ ਤੇ ਨਿਸ਼ਾਨਾ ਸਾਧਿਆ ਅਡਵਾਨੀ ਨੇ
ਭਾਰਤ ਵੱਲੋਂ ਅਗਨੀ 1 ਦੀ ਸਫ਼ਲ ਪਰਖ
ਨਕਸਲ ਪ੍ਰਭਾਵਿਤ ਖੇਤਰ ਨੂੰ 500 ਕਰੋੜ
ਭਗਤ ਸਿੰਘ ਨੇ ਨਹੀਂ ਪਹਿਨੀ ਪੀਲੇ ਰੰਗ ਦੀ ਪਗੜੀ
ਸ਼ਹੀਦ ਭਗਤ ਸਿੰਘ ਨਾਸਤਿਕ ਨਹੀਂ ਸੀ:ਪਰਿਵਾਰ
ਹੋਲੀ ਦੇ ਰੰਗ 'ਚ ਰੰਗਿਆ ਦੇਸ਼