ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਗਤ ਸਿੰਘ ਨੇ ਨਹੀਂ ਪਹਿਨੀ ਪੀਲੇ ਰੰਗ ਦੀ ਪਗੜੀ
ਭਾਸ਼ਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਤ ਘਟਨਾਵਾਂ 'ਤੇ ਸ਼ੋਧ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਚਮਨ ਲਾਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਤਸਵੀਰਾਂ 'ਚ ਭਗਤ ਸਿੰਘ ਨੂੰ ਪੀਲੀ ਪਗੜੀ ਪਹਿਨੇ ਅਤੇ ਹੱਥ 'ਚ ਪਿਸਤੌਲ ਲਏ ਦਿਖਾਇਆ ਜਾਂਦਾ ਹੈ,ਉਹ ਉਨ੍ਹਾਂ ਦੇ ਵਿਅਕਤੀਤੱਵ ਨਾਲ ਕਿਤੇ ਮੇਲ ਨਹੀਂ ਖਾਂਦੀ.

ਚਮਨ ਲਾਲ ਨੇ ਭਾਸ਼ਾ ਨਾਲ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜਿਨ੍ਹੀ ਵੀ ਸੋਧ ਕੀਤੀ ਹੈ,ਉਸ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ,ਜਿਸ ਤੋਂ ਇਹ ਸਾਬਤ ਹੋ ਸਕੇ ਕਿ ਭਗਤ ਸਿੰਘ ਨੇ ਨੌਜਵਾਨੀ ਸਮੇਂ ਦੌਰਾਨ ਕਦੇ ਪੀਲੇ ਰੰਗ ਦੀ ਪਗੜੀ ਪਹਿਨੀ ਹੋਵੇ.

ਚਮਨ ਲਾਲ ਨੇ ਕਿਹਾ ਕਿ ਭਗਤ ਸਿੰਘ ਦੀਆਂ ਹੁਣ ਤੱਕ ਚਾਰ ਵੱਖ-ਵੱਖ ਪ੍ਰਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ,ਜਿਸ ਤਸਵੀਰ 'ਚ ਸ਼ਹੀਦ-ਏ-ਆਜ਼ਮ ਸਿਰ 'ਤੇ ੋਪੀ ਪਹਿਨੀ ਦਿਖਾਈ ਦਿੰਦੇ ਹਨ,ਉਹ ਉਨ੍ਹਾਂ ਦੀ ਅੰਤਮ ਤਸਵੀਰ ਹੈ.

ਉਨ੍ਹਾਂ ਅਨੁਸਾਰ ਭਗਤ ਸਿੰਘ ਨੇ ਇਹ ਤਸਵੀਰ ਗੋਰੀ ਹਕੂਮਤ ਦੇ ਪਬਲਿਕ ਸੇਫ਼ਟੀ ਅਤੇ ਟ੍ਰੇਡ ਡਿਸਪਯੂਟ ਬਿਲ ਦੇ ਵਿਰੋਧ 'ਚ ਕੇਂਦਰੀ ਅਸੈਂਬਲੀ ਵਰਤਮਾਨ ਸੰਸਦ ਭਵਨ 'ਚ ਬੰਬ ਸੁੱਟਣ ਤੋਂ ਪਹਿਲਾਂ ਖਿਚਵਾਈ ਸੀ.ਇਹ ਫੋਟੋ ਦਿੱਲੀ ਦੇ ਕਸ਼ਮੀਰੀ ਗੇਟ ਸਥਿੱਤ ਇੱਕ ਸਟੂਡੀਓ 'ਚ ਖਿੱਚੀ ਗਈ ਸੀ.
ਹੋਰ ਵੀ
ਸ਼ਹੀਦ ਭਗਤ ਸਿੰਘ ਨਾਸਤਿਕ ਨਹੀਂ ਸੀ:ਪਰਿਵਾਰ
ਹੋਲੀ ਦੇ ਰੰਗ 'ਚ ਰੰਗਿਆ ਦੇਸ਼
ਸੈਨਿਕਾਂ ਦੀ ਮੌਤ ਦੀ ਜਾਂਚ ਸ਼ੁਰੂ
ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧ
ਜਿਨਹਾ ਮਾਮਲੇ ਉੱਤੇ ਅਫ਼ਸੋਸ ਨਹੀਂ : ਅਡਵਾਣੀ
ਦਲਾਈਲਾਮਾ ਨੇ ਸਾਜਿਸ਼ ਰਚੀ:ਚੀਨ