ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੋਲੀ ਦੇ ਰੰਗ 'ਚ ਰੰਗਿਆ ਦੇਸ਼
ਵੈਬ ਦੁਨੀਆ
ਰੰਗ ਅਤੇ ਮੌਜ ਮਸਤੀ ਦਾ ਤਿਉਹਾਰ ਹੋਲੀ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਹਿੰਦੂ ਸੰਸਕ੍ਰਿਤੀ ਦੇ ਅਨੁਸਾਰ ਹੋਲੀ ਦਾ ਤਿਉਹਾਰ ਬਸੰਤ ਦੇ ਆਗਮਨ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ।

ਰਾਜਧਾਨੀ ਦਿੱਲੀ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਗੁਲਾਲ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਪੂਰੇ ਜੋਰ ਸ਼ੋਰ ਨਾਲ ਮਨਾਇਆ। ਕੁੱਝ ਲੋਕ ਆਪਣੀ ਬਾਲਕਾਨੀ ਅਤੇ ਛੱਤ ਤੇ ਖੜੇ ਹੋ ਕੇ ਦੋਸਤਾਂ ਅਤੇ ਰਾਹਗੀਰਾਂ ਤੇ ਪਾਣੀ ਦੇ ਭਰੇ ਗੁਬਾਰੇ ਵੀ ਸਿੱਟ ਰਹੇ ਸਨ।

ਦਿੱਲੀ ਪੁਲਿਸ ਨੇ ਅੱਜ ਸੁਰੱਖਿਆ ਦੇ ਉਚਿੱਤ ਪ੍ਰਬੰਧ ਕੀਤੇ ਸਨ। ਵਾਹਨਾਂ ਦੀ ਜਾਂਚ ਦੇ ਲਈ ਅਨੇਕ ਥਾਵਾਂ ਤੇ ਬੈਰੀਕੇਟਸ ਲਗਾਏ ਗਏ ਸਨ। ਕਈ ਖੇਤਰਾਂ ਵਿੱਚ ਪੁਲਿਸ ਕਰਮੀ ਗਸ਼ਤ ਕਰਦੇ ਨਜ਼ਰ ਆਏ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਹੋਲੀ ਮਨਾਈ।

ਲਾਲੂ ਦੀ ਕੱਪੜੇ ਫਾੜ ਹੋਲੀ: ਬਿਹਾਰ ਵਿੱਚ ਰਾਜਧਾਨੀ ਪਟਨਾ ਦੇ ਕੁੱਝ ਮੁਹੱਲਿਆਂ ਵਿੱਚ ਔਰਤਾਂ ਅਤੇ ਉਤਸ਼ਾਹੀ ਬੱਚਿਆਂ ਦੀਆਂ ਟੋਲੀਆਂ ਮੂੰਹ ਤੇ ਰੰਗ ਲਗਾ ਕੇ ਹੋਲੀ ਦੇ ਗੀਤ ਗਾਉਂਦੇ ਹੋਏ ਧੂਮਧਾਮ ਨਾਲ ਹੋਲੀ ਮਨਾਈ।

ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਸਰਕਾਰੀ ਨਿਵਾਸ ਤੇ ਇਸ ਵਾਰ ਪਰਿਵਾਰਿਕ ਕਾਰਨਾਂ ਕਰਕੇ ਹੋਲੀ ਨਹੀਂ ਮਨਾਈ। ਉੱਥੇ ਹੀ ਕੱਪੜੇ ਫਾੜ ਹੋਲੀ ਮਨਾਉਣ ਦੇ ਲਈ ਦੇਸ਼ ਵਿੱਚ ਚਰਚਿਤ ਰਹੇ ਰੇਲ ਮੰਤਰੀ ਅਤੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਇਸ ਵਾਰ ਢੋਲ ਦੀ ਥਾਪ ਤੇ ਠੁਮਕਾ ਲਗਾ ਕੇ ਤਿਉਹਾਰ ਮਨਾਇਆ।

ਇਸ ਦੌਰਾਨ ਉਹਨਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਨਿਵਾਸ ਤੇ ਪਾਰਟੀ ਦੇ ਕਈ ਵਿਧਾਇਕ ਅਤੇ ਉੱਚ ਨੇਤਾ ਰੰਗ ਅਤੇ ਗੁਲਾਲ ਲੈ ਕੇ ਆਏ ਅਤੇ ਲਾਲੂ ਨਾਲ ਹੋਲੀ ਖੇਡੀ।
ਹੋਰ ਵੀ
ਸੈਨਿਕਾਂ ਦੀ ਮੌਤ ਦੀ ਜਾਂਚ ਸ਼ੁਰੂ
ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧ
ਜਿਨਹਾ ਮਾਮਲੇ ਉੱਤੇ ਅਫ਼ਸੋਸ ਨਹੀਂ : ਅਡਵਾਣੀ
ਦਲਾਈਲਾਮਾ ਨੇ ਸਾਜਿਸ਼ ਰਚੀ:ਚੀਨ
ਨੈਸੀ ਵੱਲੋਂ ਲਾਮਾ ਨਾਲ ਮੁਲਾਕਾਤ
ਵਾਜਪਈ ਧੂਮਧਾਮ ਨਾਲ ਮਨਾਉਣਗੇ ਹੋਲੀ