ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਸ਼੍ਰੀਲੰਕਾਈ ਰਾਸ਼ਟਰਪਤੀ ਚੌਣਾਂ ਅਗਲੇ ਵਰ੍ਹੇ ਜਨਵਰੀ 'ਚ
Feedback Print Bookmark and Share
 
ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਨੇ ਅਗਲੇ ਵਰ੍ਹੇ ਜਨਵਰੀ ਦੇ ਮੱਧ ਵਿਚ ਰਾਸ਼ਟਰਪਤੀ ਚੌਣਾਂ ਕਰਾਉਣ ਦਾ ਐਲਾਣ ਕੀਤਾ ਹ।ਅਧਿਕਾਰਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ।

ਇੱਕ ਸੂਤਰ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਇਸ ਬਾਰੇ ਸਾਰੇ ਪਾਰਟੀ ਨੇਤਾਵਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਉਹਨਾਂ ਨੇ ਇਸ ਬਾਰੇ ਐਲਾਣ ਪੱਤਰ ਉੱਪਰ ਹਸਤਾਖਰ ਵੀ ਕਰ ਦਿੱਤੇ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਰਾਜਪਕਸ਼ੇ ਰਾਸ਼ਟਰਪਤੀ ਚੌਣਾਂ ਦੇਸ਼ ਵਿਚ ਸੰਸਦੀ ਚੌਣਾਂ ਤੋਂ ਪਹਿਲਾਂ ਕਰਾਉਣਾ ਚਾਹੁੰਦੇ ਹਨ ਤਾਂ ਜੋ ਗ੍ਰਹਿ ਯੁੱਧ ਵਿਚ ਸਫਲਤਾ ਨੂੰ ਲੈ ਕੇ ਮਹਿੰਗਾਈ ਆਦਿ ਹੋਰਨਾਂ ਮੁੱਦਿਆਂ ਦੀ ਗਰਮਾਹਟ ਵਿਚ ਉਹਨਾਂ ਦੀ ਪ੍ਰਸਿੱਧੀ ਠੰਡੀ ਪੈਣ ਤੋਂ ਪਹਿਲਾਂ ਹੀ ਉਹ ਦੇਸ਼ ਵਿਚ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਦੀ ਕੁਰਸੀ ਉੱਪਰ ਕਾਬਜ਼ ਹੋਣਾ ਚਾਹੁੰਦੇ ਹਨ।

ਦੇਸ਼ ਵਿਚ ਲਿੱਟੇ ਖਿਲਾਫ ਜ਼ਾਰੀ ਫੈਸਲਾਕੁੰਨ ਫੌਜੀ ਕਾਰਵਾਈ ਦੌਰਾਨ ਥਲਸੈਨਾ ਮੁਖੀ ਰਹੇ ਜਨਰਲ ਸਰਤ ਫੋਨਸੇਂਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹ।ਜਨਰਲ ਫੋਨਸੇਂਕਾ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਉਹਨਾਂ ਦੀ ਯੋਜਨਾ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜ੍ਹਾਈ ਲੜ੍ਹਨ ਦੀ ਹੈ।

ਇਸ ਕਾਰਣ ਉਹਨਾਂ ਅਟਕਲਾਂ ਨੂੰ ਹੋਰ ਬਲ ਮਿਲ ਗਿਆ ਕਿ ਦੇਸ਼ ਵਿਚ ਪਿਛਲੇ 25 ਵਰ੍ਹਿਆਂ ਤੋਂ ਜ਼ਾਰੀ ਗ੍ਰਹਿ ਯੁੱਧ ਦੀ ਸਮਾਪਤੀ ਦ ਗਵਾਹ ਰਹੇ ਫੌਜੀ ਜਰਨੈਲ ਰਾਸ਼ਟਰਪਤੀ ਚੌਣਾਂ ਵਿਚ ਰਾਜਪਕਸ਼ੇ ਨੂੰ ਚੁਣੌਤੀ ਦੇ ਸਕਦੇ ਹ।ਉਹ ਇਸ ਮੁਹਿੰਮ ਵਿਚ ਮਿਲੀ ਪ੍ਰਸਿੱਧੇ ਨੂੰ ਭੁਨਾਉਣ ਲਈ ਰਾਸ਼ਟਰਪਤੀ ਅਹੁਦੇ ਲਈ ਖੜ੍ਹੇ ਹੋ ਸਕਦੇ ਹਨ।
ਸਬੰਧਤ ਜਾਣਕਾਰੀ ਲੱਭੋ