ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਪਾਕਿ ਸਰਕਾਰ ਫ਼ੌਜ਼ ਦੇ ਹੱਥਾਂ ਦੀ ਕਠਪੁਤਲੀ-ਮਨਮੋਹਨ
Feedback Print Bookmark and Share
 
PTI
ਪਾਕਿਸਤਾਨ ਵਿੱਚ ਚੁਣੀ ਹੋਈ ਲੋਕਤੰਤਰੀ ਸਰਕਾਰ ਸਿਰਫ਼ ਸੱਤਾ ਦਾ ਮੁਖੌਟਾ ਹੀ ਹੈ, ਅਸਲੀ ਤਾਕਤ ਤਾਂ ਅਜੇ ਵੀ ਫੌਜ਼ ਦੇ ਹੱਥ 'ਚ ਹੀ ਹੈ ਅਤੇ ਉਹ ਹੱਥ ਅੱਤਵਾਦ ਨੂੰ ਸ਼ੈਅ ਦੇਣ ਵਿੱਚ ਲੱਗਿਆ ਹੈ। ਪਾਕਿਸਤਾਨੀ ਸੱਤਾ ਦੇ ਇਸ ਪਖੰਡ ਨੂੰ ਭਾਰਤ ਨੇ ਬੇਨਕਾਬ ਕਰ ਦਿੱਤਾ ਹੈ।

ਅਮਰੀਕਾ ਵਿੱਚ ਪ੍ਰਧਾਨਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਕਿਸਦੀ ਸੱਤਾ ਹੈ ਇਹ ਤੈਅ ਕਰ ਸਕਣਾ ਮੁਸ਼ਕਿਲ ਹੈ।

ਪਾਕਿਸਤਾਨ ਦੀ ਇਹ ਅਜਿਹੀ ਹਕੀਕਤ ਹੈ, ਜਿਸ ਨੂੰ ਸਾਰੀ ਦੁਨੀਆ ਜਾਣਦੀ ਹੈ, ਪਰ ਕਬੂਲ ਨਹੀਂ ਕਰਨਾ ਚਾਹੁੰਦੀ ਹੈ, ਪਰ ਭਾਰਤ ਪਾਕਿਸਤਾਨੀ ਸੱਤਾ ਦੇ ਇਸ ਦੂਹਰੇ ਚਰਿੱਤਰ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ। ਅਮਰੀਕਾ ਦੌਰੇ 'ਤੇ ਗਏ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਇਸ ਦੂਹਰੇਪਨ ਨੂੰ ਦੁਨੀਆ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ।

ਇੱਕ ਇੰਟਰਵਿਊ ਵਿੱਚ ਮਨਮੋਹਨ ਸਿੰਘ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਲਈ ਇਹ ਤੈਅ ਕਰ ਸਕਣਾ ਮੁਸ਼ਕਿਲ ਹੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਕਿਸ ਨਾਲ ਗੱਲ ਕੀਤੀ ਜਾਵੇ। ਪਾਕਿਸਤਾਨ ਵਿੱਚ ਕਿਸਦੀ ਸਤਾ ਹੈ, ਇਹ ਤੈਅ ਕਰ ਸਕਣਾ ਮੁਸ਼ਕਿਲ ਹੈ। ਹਕੀਕਤ ਤਾਂ ਇਹ ਹੈ ਕਿ ਉੱਥੇ ਫੌਜ਼ ਸਭ ਤੋਂ ਤਾਕਤਵਰ ਹੈ ਜੋ ਕਿ ਅੱਤਵਾਦ ਦੇ ਖਾਤਮੇ ਵਿੱਚ ਸਭ ਤੋਂ ਵੱਡਾ ਰੋੜਾ ਹੈ।

ਮੁੰਬਈ ਹਮਲੇ ਦੀ ਜਾਂਚ ਦਾ ਜ਼ਿਕਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਸ਼ਰਮ-ਅਲ-ਸ਼ੇਖ ਵਿੱਚ ਪਾਕਿਸਤਾਨੀ ਪ੍ਰਧਾਨਮੰਤਰੀ ਨੇ ਕਾਰਵਾਈ ਦਾ ਭਰੋਸਾ ਦੁਆਇਆ ਸੀ, ਪਰ ਉਹਨਾਂ ਨੇ ਕੋਈ ਠੋਸ ਕਦਮ ਨਹੀਂ ਉਠਾਇਆ। ਜਾਹਿਰ ਹੈ ਪਾਕਿਸਤਾਨ ਵਿੱਚ ਚੁਣੀ ਹੋਈ ਲੋਕਤੰਤਰੀ ਸਰਕਾਰ ਫੌਜ਼ ਦੇ ਹੱਥਾਂ ਦੀ ਕਠਪੁਤਲੀ ਹੈ। ਇਸ ਤਰ੍ਹਾਂ ਅੱਤਵਾਦ ਦਾ ਖਾਤਮਾ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਪਾਕਿਸਤਾਨ ਵਿੱਚ ਅੱਤਵਾਦ ਨਾਲ ਲੜਨ ਨੂੰ ਵਚਨਬੱਧ ਇੱਕ ਤਾਕਤਵਰ ਸਰਕਾਰ ਨਹੀਂ ਬਣ ਜਾਂਦੀ।
ਸਬੰਧਤ ਜਾਣਕਾਰੀ ਲੱਭੋ