ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » 1.65 ਕਰੋੜ 'ਚ ਵਿਕਿਆ ਜੈਕਸਨ ਦਾ ਦਸਤਾਨਾ
Feedback Print Bookmark and Share
 
PTI
ਸਵਰਗੀ ਪੌਪ ਗਾਇਕ ਮਾਈਕਲ ਜੈਕਸਨ ਦਾ ਦਸਤਾਨਾ ਇਕ ਕਰੋੜ 65 ਲੱਖ ਰੁਪਏ 'ਚ ਨਿਲਾਮ ਹੋਇਆ ਹੈ। ਨਿਊਯਾਰਕ ਦੇ ਹਾਰਡ ਰਾਕ ਕੈਫ਼ੇ 'ਚ ਹੋਈ ਇਸ ਨਿਲਾਮੀ ਦੌਰਾਨ ਇਨ੍ਹਾਂ ਦਸਤਾਨਿਆਂ ਦੀ ਕੀਮਤ ਅਨੁਮਾਨਿਤ ਕੀਮਤ ਤੋਂ ਨੌਂ ਗੁਣਾ ਵੱਧ ਲੱਗੀ।

ਇਸ ਦੌਰਾਨ ਮਹਾਨ ਗਾਇਕ ਨਾਲ ਜੁੜੀਆਂ 80 ਹੋਰਨਾਂ ਚੀਜ਼ਾਂ ਨੂੰ ਵੀ ਨਿਲਾਮ ਕੀਤਾ ਗਿਆ। ਇਨ੍ਹਾਂ ਵਿਚ 1989 ਵਿਚ ਜੈਕਸਨ ਵੱਲੋਂ ਪਹਿਨੀ ਗਈ ਜੈਕਟ ਅਤੇ ਟੋਪੀ ਵੀ ਸ਼ਾਮਿਲ ਸੀ। ਜੈਕਟ ਦੀ ਬੋਲੀ ਇਕ ਕਰੋੜ ਛੇ ਲੱਖ ਸੱਤ ਹਜ਼ਾਰ ਰੁਪਏ 'ਚ ਲੱਗੀ। ਟੋਪੀ ਲਈ ਵੱਧ ਤੋਂ ਵੱਧ ਇਕ ਲੱਖ 37 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ।
ਨਿਲਾਮੀ ਕਰਤਾ ਡੈਰੇਨ ਜੂਲੀਅਨ ਨੇ ਦੱਸਿਆ ਕਿ ਸਾਰੀਆਂ ਵਸਤਾਂ ਦੀ ਕੀਮਤ ਅਨੁਮਾਨਿਤ ਕੀਮਤ ਤੋਂ ਨੌਂ ਗੁਣਾ ਜ਼ਿਆਦਾ ਮਿਲੀ ਹੈ। ਉਨ੍ਹਾਂ ਦੱਸਿਆ ਕਿ 1983 ਵਿਚ ਇਸ ਦਸਤਾਨੇ ਨੂੰ ਜੈਕਸਨ ਨੇ ਆਪਣੇ ਪਹਿਲੇ ਮੂਨ ਵਾਕ ਕੰਸਰਟ ਦੌਰਾਨ ਪਹਿਨਿਆ ਸੀ।

ਇਥੇ ਨਿਲਾਮ ਹੋਣ ਵਾਲੀਆਂ ਵਸਤਾਂ ਵਿਚ ਡੇਵਿਡ ਬੋਈ ਦੀ ਗਿਟਾਰ ਅਤੇ ਬੀਟਲਸ ਨਾਲ ਸਬੰਧਿਤ ਵਸਤਾਂ ਵੀ ਸ਼ਾਮਿਲ ਸਨ। ਜੈਕਸਨ ਦੇ ਦਸਤਾਨੇ ਨੂੰ ਚੀਨ ਦੇ ਮਕਾਊ ਦੇ ਹੋਟਲ ਉਦਯੋਗਪਤੀ ਹਾਫਮੈਨ ਮਾ ਨੇ ਖਰੀਦਿਆ।
ਸਬੰਧਤ ਜਾਣਕਾਰੀ ਲੱਭੋ