ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਸ਼੍ਰੀਲੰਕਾਈ ਵਿਸਥਾਪਤਾਂ ਨੂੰ ਰਾਹਤ ਅਗਲੇ ਮਹੀਨੇ ਤੱਕ
Feedback Print Bookmark and Share
 
ਯੁੱਧ ਵਿਸਥਾਪਤਾਂ ਦੇ ਮੁੱਦੇ ਉੱਪਰ ਵੱਧਦੇ ਕੌਮਾਂਤਰੀ ਦਬਾਅ ਵਿਚਕਾਰ ਸ਼੍ਰੀਲੰਕਾ ਨੇ ਕਿਹਾ ਹੈ ਕਿ ਉਹ ਸੈਨਾ ਦੀ ਨਿਗਰਾਨੀ ਵਾਲੇ ਕੈਂਪਾਂ ਵਿਚ ਰਹਿ ਰਹੇ ਵਿਸਥਾਪਤਾਂ ਨੂੰ ਅਗਲੇ ਮਹੀਨੇ ਤੋਂ ਕਿੱਧਰੇ ਵੀ ਆਉਣ ਜਾਣ ਦੀ ਇਜ਼ਾਜ਼ਤ ਦੇ ਦੇਵੇਗਾ।

ਸ਼੍ਰੀਲੰਕਾਈ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਦੇ ਭਰਾ ਅਤੇ ਵਿਸਥਾਪਤ ਪੁਨਰਵਾਸ ਸੰਸਥਾ ਦੇ ਮੁਖੀ ਬਾਸਿਲ ਰਾਜਪਕਸ਼ੇ ਨੇ ਇਹ ਐਲਾਣ ਕਰਦੇ ਹੋਏ ਬੀਤੇ ਕੱਲ੍ਹ ਕਿਹਾ ਕਿ ਇਹ ਆਦੇਸ਼ ਇੱਕ ਦਸੰਬਰ ਤੋਂ ਪ੍ਰਭਾਵੀ ਹੋਵੇਗਾ।

ਉਹਨਾਂ ਕਿਹਾ ਕਿ ਵਾਵੁਨਿਆ ਵਿਖੇ ਸਥਿੱਤ ਸੱਭ ਤੋਂ ਵੱਡੇ ਵਿਸਥਾਪਤ ਕੈਂਪ ਮਨਿਕ ਫਰਮ ਦੇ ਵਸਨੀਕਾਂ ਨੂੰ 31 ਜਨਵਰੀ ਤੱਕ ਕੈਂਪ ਤੋਂ ਮੁਕਤ ਕਰ ਦਿੱਤਾ ਜਾਵੇਆ ਅਤੇ ਇਸ ਬਾਰੇ ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
ਸਬੰਧਤ ਜਾਣਕਾਰੀ ਲੱਭੋ