ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਡਿੱਗਦੀਆਂ ਕੀਮਤਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ
Feedback Print Bookmark and Share
 
ਸਪੇਨ ਦੇ ਹਜ਼ਾਰਾਂ ਕਿਸਾਨਾਂ ਨੇ ਖਾਧ ਪਦਾਰਥਾਂ ਦੀਆਂ ਡਿੱਗਦੀਆਂ ਕੀਮਤਾਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਮੈਡ੍ਰਿਡ ਵਿਖੇ ਪ੍ਰਦਰਸ਼ਨ ਕੀਤ।ਸਪੇਨ ਦੇ ਤਿੰਨ ਵੱਡੇ ਕਿਸਾਨ ਸੰਘਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਲੱਖ ਤੋਂ ਵੀ ਵੱਧ ਮੈਂਬਰਾਂ ਨੇ ਪ੍ਰਦਰਸ਼ਨ ਵਿਚ ਭਾਗ ਲਿਆ।

ਟ੍ਰੈਕਟਰਾਂ ਉੱਪਰ ਸਵਾਰ ਕਿਸਾਨ ਵੰਝਲੀ ਦੀ ਧੁੰਨ ਛੇੜਦੇ ਹੋਏ ਪ੍ਰਦਰਸ਼ਨੀ ਸਥਾਨ ਤੱਕ ਪੁੱਜ।ਉਹਨਾਂ ਦਾ ਕਹਿਣਾ ਹੈ ਕਿ ਡਿੱਗਦੀ ਕੀਮਤ ਕਾਰਣ ਉਹ ਕਾਰੋਬਾਰ ਵਿਚ ਹਾਸ਼ੀਏ ਉੱਪਰ ਜ਼ਾ ਰਹੇ ਹਨ।

ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਕਿਸਾਨਾਂ ਨੇ ਦੇਸ਼ ਪੱਧਰੀ ਹੜ੍ਹਤਾਲ ਵੀ ਕੀਤੀ ਸ।ਖਾਧ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਪੂਰੇ ਯੂਰੋਪ ਦੇ ਕਿਸਾਨ ਇਸ ਵਰ੍ਹੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਲਾਗਤ ਨਾਲੋਂ ਵੀ ਘੱਟ ਕੀਮਤ ਉੱਪਰ ਆਪਣੀਆਂ ਵਸਤਾਂ ਵੇਚਣੀਆਂ ਪੈ ਰਹੀਆਂ ਹਨ।
ਸਬੰਧਤ ਜਾਣਕਾਰੀ ਲੱਭੋ