ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਮੁੱਲਾ ਉਮਰ ਨੂੰ ਭਜਾਉਣ 'ਚ ਆਈਐਸਆਈ ਨੇ ਕੀਤੀ ਮਦਦ
Feedback Print Bookmark and Share
 
ਤਾਲਿਬਾਨ ਮੁਖੀ ਮੁੱਲਾ ਉਮਰ ਕਿਧਰੇ ਅਮਰੀਕਾ ਦੇ ਡਰੋਨ ਹਮਲੇ ਦਾ ਸ਼ਿਕਾਰ ਨਾ ਹੋ ਜਾਵੇ, ਨੂੰ ਧਿਆਨ 'ਚ ਰੱਖਦੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐਸ. ਆਈ. ਨੇ ਉਸ ਨੂੰ ਸਰੱਹਦੀ ਕਸਬੇ ਕੋਇਟਾ ਤੋਂ ਪਾਕਿਸਤਾਨ ਦੇ ਸ਼ਹਿਰ ਕਰਾਚੀ ਭੇਜ ਦਿੱਤਾ ਹੈ, ਜਿੱਥੇ ਉਸ ਨੇ ਨਵੀਂ ਸ਼ੁਰਾ ਕੌਂਸਲ ਬਣਾ ਲਈ ਹੈ।

ਇਕ ਅਮਰੀਕੀ ਅਖ਼ਬਾਰ ਨੇ ਅਮਰੀਕੀ ਖੁਫ਼ੀਆ ਏਜੰਸੀ ਦੇ ਹਵਾਲੇ ਨਾਲ ਦਿੱਤੀ ਖ਼ਬਰ 'ਚ ਲਿਖਿਆ ਹੈ ਕਿ ਮੁੱਲਾ ਰਮਜਾਨ ਦੇ ਮਹੀਨੇ ਤੋਂ ਪਿੱਛੋਂ ਕਰਾਚੀ ਆਇਆ, ਕਿਉਂਕਿ ਆਈ ਐਸ ਆਈ ਨੂੰ ਡਰ ਸੀ ਕਿ ਕੋਇਟਾ 'ਚ ਉਹ ਅਮਰੀਕਾ ਅਤੇ ਪਾਕਿਸਤਾਨ ਦੀ ਫੌਜ ਦੇ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ।

ਅਖ਼ਬਾਰ ਲਿਖਦਾ ਹੈ ਕਿ 1990 ਦੇ ਦਹਾਕੇ 'ਚ ਜਿਸ ਆਈ. ਐਸ. ਆਈ. ਨੇ ਅਫ਼ਗਾਨਿਸਤਾਨ 'ਚ ਆਪਣਾ ਪ੍ਰਭਾਵ ਵਧਾਉਣ ਲਈ ਤਾਲਿਬਾਨ ਕਾਇਮ ਕੀਤੇ ਸਨ, ਉਹ ਹੁਣ ਅਮਰੀਕਾ ਦੇ ਹਿੱਤਾਂ ਦੇ ਉਲਟ ਅਫ਼ਗਾਨਿਸਤਾਨ 'ਚ ਕੰਮ ਕਰ ਰਹੀ ਹੈ।
ਸਬੰਧਤ ਜਾਣਕਾਰੀ ਲੱਭੋ