ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਪੇਸ਼ਾਵਰ ਬੰਬ ਧਮਾਕੇ 'ਚ 3 ਪੁਲਿਸ ਜਵਾਨ ਹਲਾਕ
Feedback Print Bookmark and Share
 
PTI
ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਸ਼ਹਿਰ ਪੇਸ਼ਾਵਰ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਬੰਬ ਧਮਾਕੇ 'ਚ ਤਿੰਨ ਪੁਲਿਸ ਕਰਮੀ ਹਲਾਕ ਹੋ ਗਏ ਅਤੇ 6 ਜ਼ਖਮੀ ਹੋ ਗਏ। ਇਹ ਧਮਾਕਾ ਰਿਮੋਟ ਨਾਲ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਇਹ ਬੰਬ ਧਮਾਕਾ ਸੜਕ ਕਿਨਾਰੇ ਬੰਬ ਲਗਾ ਕੇ ਕੀਤਾ। ਇਸ ਧਮਾਕੇ 'ਚ ਪੁਲਿਸ ਦੀ ਗੱਡੀ ਉਡ ਗਈ, ਜਿਸ ਦੇ ਸਿੱਟੇ ਵਜੋਂ ਇਸ 'ਚ ਸਵਾਰ ਤਿੰਨ ਪੁਲਿਸ ਕਰਮੀ ਮਾਰੇ ਗਏ ਅਤੇ 6 ਜ਼ਖਮੀ ਹੋ ਗਏ।

ਦੱਸਣਯੋਗ ਹੈ ਕਿ ਪੇਸ਼ਾਵਰ ਇਸ ਵਾਲੇ ਸਭ ਤੋਂ ਵੱਧ ਤਾਲਿਬਾਨ ਅੱਤਵਾਦੀਆਂ ਦੀ ਮਾਰ ਹੇਠ ਹੈ। ਇਸ ਮਹੀਨੇ ਪਾਕਿਸਤਾਨ 'ਚ ਅੱਠ ਆਤਮਘਾਤੀ ਬੰਬ ਧਮਾਕੇ ਹੋਏ ਹਨ, ਜਿਨ੍ਹਾਂ ਵਿਚੋਂ 6 ਪੇਸ਼ਾਵਰ ਸ਼ਹਿਰ 'ਚ ਹੀ ਹੋਏ।
ਸਬੰਧਤ ਜਾਣਕਾਰੀ ਲੱਭੋ