ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਰੂਸੀ ਸੈਨਾ ਦਾ ਹਵਾਈ ਜਹਾਜ ਲਾਪਤਾ
Feedback Print Bookmark and Share
 
ਰੂਸੀ ਸੈਨਾ ਦਾ ਇੱਕ ਹਵਾਈ ਜਹਾਜ ਸਿਖਲਾਈ ਦੇ ਦੌਰਾਨ ਪ੍ਰਸ਼ਾਂਤ ਮਹਾਸਾਗਰ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਤੇ ਇਸ ਵਿੱਚ ਕਰੀਬਨ 11 ਲੋਕ ਸਵਾਰ ਸਨ।

ਰੂਸੀ ਸੂਤਰਾਂ ਦੇ ਅਨੁਸਾਰ ਹਵਾਈ ਜਹਾਜ ਵਿੱਚ ਸਵਾਰ ਲੋਕਾਂ ਦੀ ਤਲਾਸ਼ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਪਰੰਤੂ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਰਿਆ ਨਾਵੋਸਤੀ ਨੇ ਸੈਨਾ ਦੇ ਇੱਕ ਉੱਚ ਪੱਧਰੀ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦੁਰਘਟਨਾ ਵਿੱਚ ਕਿਸੇ ਦੇ ਵੀ ਬੱਚਣ ਦੀ ਸੰਭਾਵਨਾ ਬਹੁਤ ਘੱਟ ਹੈ।

ਨਿਊਜ਼ ਏਜੰਸੀ ਇਤਰ ਤਾਸ ਨੇ ਸੈਨਾ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਸੈਨਾ ਦਾ ਟੀਯੂ 142 ਹਵਾਈ ਜਹਾਜ ਦਾ ਟਾਟਰ ਜਲਡਮਰੂਮੱਧ ਦੇ ਉਪਰ ਉਡਾਨ ਭਰਨ ਦੇ ਦੌਰਾਨ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ, ਹਾਲਾਂਕਿ ਰਾਇਟਰ ਦੁਆਰਾ ਸੈਨਾ ਦੇ ਬੁਲਾਰੇ ਨਾਲ ਸੰਪਰਕ ਕੀਤੇ ਜਾਣ ਉੱਤੇ ਉਸਨੇ ਇਸ ਸੰਬੰਧ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਰੂਸੀ ਸੈਨਾ, ਹਵਾਈ ਜਹਾਜ, ਲਾਪਤਾ