ਲਾਦੇਨ ਦਾ ਨਵਾਂ ਵੀਡੀਓ ਨਹੀਂ

ਵਾਸ਼ਿੰਗਟਨ, ਸ਼ਨਿਵਾਰ, 7 ਨਵੰਬਰ 2009( 16:29 IST )
ਵਿਸ਼ਵ ਭਰ ਵਿੱਚ ਅੱਤਵਾਦ ਦੀ ਨਿਗਰਾਨੀ ਕਰਨ ਵਾਲੀ ਇੱਕ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਕੱਲ੍ਹ ਜਾਰੀ ਵੀਡੀਓ ਟੇਪ ਨਵਾਂ ਨਹੀਂ ਹੈ ਬਲਕਿ ਇਹ ਕਈ ਮਹੀਨੇ ਪਹਿਲਾਂ ਜਾਰੀ ਵੀਡੀਓ ਟੇਪ ਦਾ ਪਸ਼ਤੋ ਅਨੁਵਾਦ ਹੈ।
ਅਮਰੀਕਾ ਦੀ ਇੰਟੇਲ ਸੈਂਟਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਾਡੇ ਲੋਕਾਂ ਦੇ ਨਾਂਅ ਸਿਰਲੇਖ ਹੇਠ ਜਾਰੀ ਵੀਡੀਓ ਟੇਪ ਨੂੰ ਅਰਬ ਅਤੇ ਉਰਦੂ ਵਿੱਚ ਪਿਛਲੀ 12 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ।
ਇਸਦੇ ਕੁੱਝ ਅੰਸ਼ ਟੈਲੀਵਿਜਨ ਚੈਨਲ ਅਲ ਜਜੀਰਾ ਨੇ ਤਿੰਨ ਜੂਨ ਨੂੰ ਹੀ ਜਾਰੀ ਕਰ ਦਿੱਤੇ ਸਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕੱਲ੍ਹ ਇੰਟੇਲਸੈਂਟਰ ਨੇ ਕਿਹਾ ਸੀ ਕਿ ਅਲਕਾਇਦਾ ਦੇ ਅਸ ਸਹਾਬ ਮੀਡੀਆ ਨੇ ਲਾਦੇਨ ਦਾ ਇੱਕ ਨਵਾਂ ਟੇਪ ਜਾਰੀ ਕੀਤਾ ਹੈ।