ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਈਯੂ ਮੈਂਬਰ ਬਣਨਾ ਚਾਹੁੰਦਾ ਹੈ ਸਰਬੀਆ
Feedback Print Bookmark and Share
 
ਸਰਬੀਆ ਦੇ ਵਿਦੇਸ਼ ਮੰਤਰੀ ਵੁੱਕ ਜੇਰੇਮਿਕ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਯੂਰੋਪੀ ਸੰਘ (ਈਯੂ) ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹਨਾਂ ਦਾ ਦੇਸ਼ ਇਸ ਵਰ੍ਹੇ ਦੇ ਅੰਤ ਤੱਕ ਇਸ ਨਾਲ ਸੰਬੰਧ ਬਿਨੈ ਪੱਤਰ ਵੀ ਦਾਖਿਲ ਕਰੇਗਾ।

ਸ਼੍ਰੀ ਜੇਰੇਮਿਕ ਨੇ ਕਿਹਾ "ਸਾਨੂੰ ਪਤਾ ਹੈ ਕਿ ਯੂਰੋਪੀ ਸੰਘ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੇ ਲਈ ਪਹਿਲਾਂ ਬਿਨੈ ਪੱਤਰ ਦਾਖਿਲ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਅਸੀਂ ਇਸ ਵਰ੍ਹੇ ਦੇ ਅੰਤ ਤੱਕ ਮੈਂਬਰਸ਼ਿਪ ਦੇ ਲਈ ਸੰਬੰਧਤ ਸੰਗਠਨ ਨੂੰ ਬਿਨੈਪੱਤਰ ਸੌਂਪਾਂਗੇ"

ਉਧਰ, ਈਯੂ ਦੇ ਉੱਚ ਅਧਿਕਾਰੀ ਓਲੀ ਰੇਹਨ ਨੇ ਕਿਹਾ ਹੈ ਕਿ ਸੰਘ ਦਾ ਮੈਂਬਰ ਬਣਨ ਤੋਂ ਪਹਿਲਾਂ ਸਰਬੀਆ ਨੂੰ ਸੰਯੁਕਤ ਰਾਸ਼ਟਰ ਯੁੱਧ ਅਪਰਾਧ ਅਦਾਲਤ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਦੀ ਨੀਤੀ ਅਪਣਾਉਣੀ ਹੋਵੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸਰਬੀਆ, ਈਯੂ, ਯੂਰੋਪੀ ਸੰਘ