ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਭਾਰਤ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਤਿਆਰ
Feedback Print Bookmark and Share
 
ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਭਾਰਤ ਆਪਣੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਯੋਗ ਹੈ।

ਚਿਦੰਬਰਮ ਨੇ ਇੱਥੇ ਭਾਰਤੀ ਪੁਲਿਸ ਸੇਵਾ ਦੇ 61ਵੇਂ ਬੈਚ ਦੇ ਅਧਿਕਾਰੀਆਂ ਦੀ ਪਾਸ ਆਉਟ ਪਰੇਡ ਦੀ ਸਲਾਮੀ ਲੈਣ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਉੱਭਰਦੀ ਆਰਥਿਕ ਸ਼ਕਤੀ ਵਜੋਂ ਭਾਰਤ ਆਪਣੀ ਸੰਪ੍ਰਭੁੱਤਾ, ਸੁਰੱਖਿਆ ਅਤੇ ਅਖੰਡਤਾ ਖਿਲਾਫ ਕਿਸੇ ਵੀ ਹਮਲੇ ਨਾਲ ਨਜਿੱਠਣ ਵਿਚ ਬਿਹਤਰ ਤਰੀਕੇ ਨਾਲ ਤਿਆਰ ਹੈ।

ਆਰਥਿਕ ਸ਼ਕਤੀ ਵਜੋਂ ਸਾਡਾ ਦੁਨੀਆ ਦੇ ਦੇਸ਼ਾਂ ਉੱਪਰ ਜ਼ਰਬਦਸਤ ਪ੍ਰਭਾਵ ਹੈ ਅਤੇ ਸਾਨੂੰ ਹੁਣ ਕੋਈ ਨਜ਼ਰ ਅੰਦਾਜ਼ ਨਹੀਂ ਕਰ ਸਕਦ।ਉਹਨਾਂ ਕਿਹਾ ਕਿ ਅਸੀਂ ਪੁਲਿਸ ਅਧਿਕਾਰੀਆਂ ਦੀ ਸਮਰੱਥਾ ਅਤੇ ਉਹਨਾਂ ਦਾ ਭਰੋਸਾ ਵਧਾਉਣ ਲਈ ਕਈ ਕਦਮ ਚੁੱਕ ਰਹੇ ਹਾਂ।

ਹਾਲਾਂਕਿ ਇਹ ਕਦਮ ਸਿਰਫ ਸੁਰੱਖਿਆ ਬਲਾਂ ਤੱਕ ਹੀ ਸੀਮਤ ਨਹੀਂ ਹਨ ਸਗੋਂ ਇਹਨਾਂ ਨੂੰ ਜਨਤਾ ਵਿਚ ਵੀ ਲਾਗੂ ਕੀਤਾ ਜਾ ਰਿਹਾ ਹੈ।
ਸਬੰਧਤ ਜਾਣਕਾਰੀ ਲੱਭੋ