ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਅਮਰੀਕਾ 'ਚ ਸੈਨਾ ਕੈਂਪ 'ਤੇ ਹਮਲਾ,12 ਮਰੇ
Feedback
Print
ਵਾਰਤਾ
ਅਮਰੀਕਾ 'ਚ ਸੈਨਾ ਕੈਂਪ 'ਤੇ ਹਮਲਾ,12 ਮਰੇ
ਕਿਲੀਨ, ਸ਼ੁਕਰਵਾਰ, 6 ਨਵੰਬਰ 2009( 12:24 IST )
ਅਮਰੀਕਾ ਦੇ ਟੈਕਸਾਸ ਪ੍ਰਾਂਤ ਸਥਿੱਤ ਸੈਨਾ ਦੇ ਇੱਕ ਕੈਂਪ 'ਚ ਸੈਨਿਕ ਮਨੋਵਿਗਿਆਨੀਆਂ ਦੁਆਰਾ ਸੈਨਿਕਾਂ 'ਤੇ ਕੀਤੀ ਗਈ ਅੰਧਾਧੁੰਦ ਗੋਲੀਵਾਰੀ 'ਚ 12 ਲੋਕ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋ ਗ
ਏ।
ਸੈਨਾ ਦੇ ਇਸ ਮਨੋਵਿਗਿਆਨਕ ਨੇ ਟੈਕਸਾਸ ਪ੍ਰਾਂਤ ਦੇ ਕਿਲੀਨ ਸ਼ਹਿਰ 'ਚ ਬਾਹਰੀ ਖੇਤਰ ਸਥਿੱਤ ਫੋਰਟ ਹੁਡ ਸੈਨਿਕ ਕੈਂਪ 'ਚ ਸੈਨਿਕਾਂ ਦੀ ਇੱਕ ਟੁਕੜੀ 'ਤੇ ਉਸ ਸਮੇਂ ਹਮਲਾ ਕੀਤਾ,ਜਦੋਂ ਇਸ ਵਿੱਚ ਸ਼ਾਮਲ ਸੈਨਿਕ ਵਿਦੇਸ਼ੀ ਤੈਨਾਤੀ ਦੇ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਸ
ਨ।
ਸੈਨਾ ਵੱਲੋਂ ਕੱਲ੍ਹ ਜ਼ਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਇਹ ਹਮਲਾ ਭਾਰਤੀ ਸਮੇਂ ਅਨੁਸਾਰ ਕੱਲ੍ਹ ਰਾਤ ਲੱਗਭਗ ਇੱਕ ਵੱਜੇ ਉਸ ਸਥਾਨ 'ਤੇ ਕੀਤਾ,ਜਿੱਥੇ ਵਿਦੇਸ਼ੀ ਤੈਨਾਤੀ 'ਤੇ ਰਵਾਨਾ ਕਰਨ ਤੋਂ ਪਹਿਲਾਂ ਸੈਨਿਕਾਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹ
ੈ।
ਇਸ ਦੌਰਾਨ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਮਨੋਵਿਗਿਆਨਕ ਨੂੰ ਕਈ ਗੋਲੀਆਂ ਮਾਰੀਆਂ,ਲੇਕਿਨ ਉਹ ਫ਼ਿਰ ਵੀ ਬੱਚ ਗਿਆ ਅਤੇ ਫਿਲਹਾਲ ਹਸਪਤਾਲ 'ਚ ਭਰਤੀ ਹੈ,ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹ
ੈ
।ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ਬੇਹੱਦ ਖਤਰਨਾਕ ਹਿੰਸਕ ਘਟਨਾ ਕਰਾਰ ਦਿੰਦੇ ਹੋਏ ਵਾਅਦਾ ਕੀਤਾ ਕਿ ਉਹ ਇਸ ਨਾਲ ਜੁੜੇ ਹਰੇਕ ਪ੍ਰਸ਼ਨ ਦਾ ਜਵਾਬ ਦੇਣਗ
ੇ।
ਸੈਨਿਕ ਅਧਿਕਾਰੀਆਂ ਨੇ ਹਮਲਾਵਰ ਮਨੋਵਿਗਿਆਨਕ ਦੀ ਪਹਿਚਾਣ ਮੇਜਰ ਨਿਦਾਲ ਮਲਿਕ ਹਸਨ ਦੇ ਰੂਪ 'ਚ ਕੀਤੀ ਹੈ,ਜੋ ਵਿਦੇਸ਼ੀ ਯੁੱਧਾਂ 'ਚ ਜ਼ਖਮੀ ਸੈਨਿਕਾਂ ਦਾ ਇਲਾਜ਼ ਕਰਦਾ ਸ
ੀ
।ਹਮਲਾਵਰ ਦੇ ਚਚੇਰੇ ਭਰਾ ਨਾਦਿਰ ਹਸਨ ਨੇ ਦੱਸਿਆ ਕਿ ਹਮਲਾਵਰ ਮੇਜ਼ਰ ਦੀ ਇਰਾਕ 'ਚ ਨਿਯੁਕਤੀ ਕੀਤੀ ਗਈ ਸੀ,ਜਿਸ ਦਾ ਉਹ ਵਿਰੋਧ ਕਰ ਰਿਹਾ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਮਰੀਕਾ,
ਸੈਨਾ
ਹੋਰ ਵੀ
• ਈਰਾਨ ਦੀ ਘਟਨਾ ਤੋਂ ਫ੍ਰਾਂਸ ਚਿੰਤਤ
• ਵਿਆਹ ਲਈ ਬਣ ਗਈ ਡ੍ਰੀਮ ਗਰਲ
• ਤਿੱਬਤ 'ਚ ਚੌਥਾ ਨਾਗਰਿਕ ਹਵਾਈਅੱਡਾ
• ਹੁਣ ਜਰਦਾਰੀ ਅਸਤੀਫ਼ਾ ਦੇਣ : ਅਲਤਾਫ਼
• ਅਮਰੀਕਾ ਜਾਣ ਤੋਂ ਰੋਕਿਆ ਨੂਰ ਨੂੰ
• ਭਾਰਤ 'ਤੇ ਹਮਲੇ ਦੀ ਯੋਜਨਾ ਅਸਫ਼ਲ