ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਪਾਕਿਸਤਾਨੀ ਫੌਜ ਸ਼ੱਕ ਦੇ ਘੇਰੇ 'ਚ
Feedback Print Bookmark and Share
 
ਫਰਾਂਸ ਨੇ 2002 ਵਿੱਚ ਕਰਾਚੀ ਵਿਖੇ ਹੋਏ ਵਿਸਫੋਟ ਦੀ ਫਿਰ ਤੋਂ ਜਾਂਚ ਕਰਨ ਦਾ ਫੈਸਲਾ ਲਿਆ ਹੈ। ਇਸ ਵਿਸਫੋਟ ਵਿੱਚ ਫਰਾਂਸ ਦੇ 11 ਜਲ ਸੈਨਿਕਾਂ ਸਮੇਤ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਇੱਕ ਜੱਜ ਦੇ ਆਦੇਸ਼ ਉੱਤੇ ਦਸਤਾਵੇਜਾਂ ਦੀ ਇੱਕ ਵਾਰ ਫਿਰ ਤੋਂ ਜਾਂਚ ਕੀਤੀ ਜਾਵੇਗੀ। ਜੱਜ ਇਸ ਗੱਲ ਦੀ ਜਾਂਚ ਕਰਨਗੇ ਕਿ ਇਸ ਮਾਮਲੇ ਵਿੱਚ ਕਿਤੇ ਪਾਕਿਸਤਾਨੀ ਸੈਨਾ ਦਾ ਹੱਥ ਤਾਂ ਨਹੀਂ ਸੀ ਜੋ ਕਿ ਉਸ ਸਮੇਂ ਕਿਸੇ ਸੁਰੱਖਿਆ ਸਮਝੌਤੇ ਨੂੰ ਲੈਕੇ ਫਰਾਂਸ ਤੋਂ ਨਾਰਾਜ ਚੱਲ ਰਹੀ ਸੀ।

ਇਸ ਵਿਸਫੋਟ ਵਿੱਚ ਫਰਾਂਸੀਸੀ ਜਲ ਸੈਨਾ ਦੇ 11 ਸੈਨਿਕ ਮਾਰੇ ਗਏ ਸਨ। ਇਹ ਵਿਸਫੋਟ ਕਰਾਚੀ ਦੇ ਇੱਕ ਹੋਟਲ ਵਿੱਚ ਹੋਇਆ ਸੀ।

ਇਸ ਵਿਸਫੋਟ ਦੇ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਘਟਨਾ ਵਿੱਚ ਇਸਲਾਮੀ ਅੱਤਵਾਦੀਆਂ ਦਾ ਹੱਥ ਹੋਣ ਦੀ ਗੱਲ ਆਖੀ ਸੀ ਅਤੇ ਦੋ ਵਿਅਕਤੀਆਂ ਨੂੰ ਸਜਾ-ਏ-ਮੌਤ ਵੀ ਦਿੱਤੀ ਗਈ ਸੀ।
ਸਬੰਧਤ ਜਾਣਕਾਰੀ ਲੱਭੋ