ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀਆ ਹਾਫ਼ਿਜ਼ ਮੁਹੰਮਦ ਸਈਦ ਦੀ ਰਿਹਾਈ ਦੇ ਖਿਲਾਫ਼ ਸੁਪ੍ਰੀਮ ਕੋਰਟ 'ਚ ਅਪੀਲ ਦਾਇਰ ਕੀਤੀ।ਸਈਦ ਨੂੰ ਮੁੰਬਈ ਹਮਲੇ ਦਾ ਮਾਸਟਰ ਮਾਇੰਡ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਲਾਹੌਰ ਹਾਈਕੋਰਟ ਨੇ ਸਈਦ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਸੀ।ਇਸ ਰਿਹਾਈ ਦੇ ਬਾਅਦ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਉਲ੍ਹਾ ਅਤੇ ਅਟਾਰਨੀ ਜਨਰਲ ਲਤੀਫ਼ ਖੋਸਾ ਨੇ ਕਿਹਾ ਸੀ ਕਿ ਲਾਹੌਰ ਹਾਈਕੋਰਟ ਦੇ ਇਸ ਫ਼ੈਸਲੇ ਦੇ ਖਿਲਾਫ਼ ਅਪੀਲ ਕੁੱਝ ਹੀ ਦਿਨ੍ਹਾ ਦੇ ਅੰਦਰ ਦਾਇਰ ਕੀਤੀ ਜਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਸ ਅਪੀਲ ਨੂੰ ਦਾਇਰ ਕਰਨ 'ਚ ਹੋਈ ਦੇਰੀ ਦੇ ਪਿੱਛੇ ਕੇਂਦਰ ਅਤੇ ਪ੍ਰਾਂਤ ਸਰਕਾਰ ਵਿੱਚ ਵਿਆਪਤ ਮੱਤਭੇਦ ਹਨ।ਵਰਨਣਯੋਗ ਹੈ ਕਿ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਸਈਦ ਅਤੇ ਉਸ ਦੇ ਸਹਿਯੋਗੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ।ਇਸ ਦੇ ਬਾਅਦ ਸਈਦ ਨੇ ਲਾਹੌਰ ਹਾਈਕੋਰਟ 'ਚ ਆਪਣੀ ਨਜ਼ਰਬੰਦੀ ਖਿਲਾਫ਼ ਅਪੀਲ ਦਾਇਰ ਕੀਤੀ ਸੀ।ਇਸ ਦੇ ਬਾਅਦ ਅਦਾਲਤ ਨੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। |