ਬ੍ਰਿਟੇਨ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਨੇ ਤੇਹਰਾਨ ਸਥਿਤ ਬ੍ਰਿਟਿਸ਼ ਦੂਤਾਵਾਸ ਦੀ ਹਿਰਾਸਤ ਵਿੱਚ ਰਹਿ ਗਏ ਚਾਰ ਮੁਲਾਜਮਾਂ ਵਿੱਚੋਂ ਦੋ ਨੂੰ ਰਿਹਾਅ ਕਰ ਦਿੱਤਾ ਹੈ।
ਬ੍ਰਿਟਿਸ਼ ਵਿਦੇਸ਼ ਵਿਭਾਗ ਵੱਲੋਂ ਕੱਲ੍ਹ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਇਰਾਨ ਨੇ ਉਸਦੇ ਦੋ ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਬਾਕੀ ਨੂੰ ਜਲਦ ਛੱਡੇ ਜਾਣ ਦਾ ਭਰੋਸਾ ਦਿੱਤਾ ਹੈ।
ਇੱਥੇ ਦੱਸਣਯੋਗ ਹੈ ਕਿ ਬ੍ਰਿਟੇਨ ਇਰਾਨ ਵਿੱਚ ਆਪਣੇ ਦੂਤਾਵਾਸ ਦੇ ਸਥਾਨਕ ਮੁਲਾਜਮਾਂ ਦੀ ਸੁਰੱਖਿਅਤ ਰਿਹਾਈ ਦੇ ਲਈ ਇਰਾਨੀ ਵਿਦੇਸ਼ ਮੰਤਰਾਲੇ ਉੱਤੇ ਦਬਾਅ ਬਣਿਆ ਜਾ ਰਿਹਾ ਹੈ ਅਤੇ ਇਸ ਗੱਲ ਦੀ ਜਾਣਕਾਰੀ ਪਰਸੋਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਮਿਲੀਬੈਂਡ ਨੇ ਸੰਸਦ ਨੂੰ ਦਿੱਤੀ ਸੀ। |