ਅਮਰੀਕਾ ਨੇ ਅਲਕਾਇਦਾ ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਦੇਣ ਦੇ ਆਰੋਪ ਵਿੱਚ ਇੱਥੇ ਰਹਿ ਰਹੇ ਚਾਰ ਪਾਕਿਸਤਾਨੀ ਨਾਗਰਿਕਾਂ ਦੀ ਸੰਪੱਤੀ ਸੀਲ ਕਰ ਦਿੱਤੀ।
ਇੱਥੇ ਕੱਲ੍ਹ ਜਾਰੀ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੇਖ ਅਬੂ ਮੁਹੰਮਦ ਅਲ ਪੇਸ਼ਾਵਰੀ, ਆਰਿਫ ਕਸਮਾਨੀ, ਮੁਹੰਮਦ ਯਾਹੀਆ ਮੁਜਾਹਿਦ ਅਤੇ ਨਾਸਿਰ ਜਾਵੇਦ ਅਲਕਾਇਦਾ ਅਤੇ ਲਸ਼ਕਰ-ਏ-ਤੈਇਬਾ ਵਰਗੇ ਸੰਗਠਨਾਂ ਨੂੰ ਮਦਦ ਕਰਦੇ ਸਨ।
ਇਸ ਲਈ ਇਹਨਾਂ ਲੋਕਾਂ ਦੀ ਸੰਪੱਤੀ ਸੀਲ ਕੀਤੀ ਜਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜੁਲਾਈ 2006 ਵਿੱਚ ਮੁੰਬਈ ਲੋਕਲ ਰੇਲ ਗੱਡੀਆਂ ਵਿੱਚ ਹੋਏ ਧਮਾਕਿਆਂ ਵਿੱਚ ਇਹਨਾਂ ਲੋਕਾਂ ਦੀ ਭੂਮਿਕਾ ਸੀ। |