ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੋਇਰਾਲਾ ਨਾਲ ਮਿਲੇ ਭਾਰਤੀ ਰਾਜਦੂਤ  Search similar articles
ਵਾਰਤਾ
ਨੇਪਾਲ 'ਚ ਭਾਰਤ ਦੇ ਰਾਜਦੂਤ ਰਾਕੇਸ਼ ਸੂਦ ਨੇ ਅੱਜ ਪ੍ਰਧਾਨ ਮੰਤਰੀ ਗਿਰਿਜਾ ਪ੍ਰਸ਼ਾਦ ਕੋਇਰਾਲਾ ਨਾਲ ਮੁਲਾਕਾਤ ਕਰ ਮੌਜੂਦਾ ਰਾਜਨੀਤਿਕ ਹਾਲਾਤ 'ਤੇ ਵਿਚਾਰ ਵਟਾਂਦਰਾ ਕੀਤਾ।

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਲੱਗਭਗ ਅੱਧੇ ਘੰਟੇ ਤੱਕ ਚੱਲੀ,ਇਸ ਮੁਲਾਕਾਤ ਦੌਰਾਨ ਅਗਾਮੀ 19 ਜੁਲਾਈ ਨੂੰ ਹੋਣ ਵਾਲੀਆਂ ਪਹਿਲੀਆਂ ਰਾਸ਼ਟਰਪਤੀ ਚੌਣਾਂ ਅਤੇ ਨੇਪਾਲ ਨੂੰ ਗਣਤੰਤਰ ਘੋਸ਼ਿਤ ਕੀਤੇ ਜਾਣ ਦੇ ਬਾਅਦ ਉਤਪੰਨ ਰਾਜਨੀਤਿਕ ਹਾਲਾਤ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਥੇ ਵਰਨਣਯੋਗ ਹੈ ਕਿ ਮਾਓਵਾਦੀਆਂ ਅਤੇ ਯੂਐਮਐਲ ਵਿੱਚ ਨਵੀਂ ਸਰਕਾਰ ਬਨਾਉਣ ਅਤੇ ਰਾਸ਼ਟਰਪਤੀ ਅਹੁਦੇ 'ਤੇ ਉਮੀਦਵਾਰ ਉਤਾਰਨ ਨੂੰ ਲੈ ਕੇ ਗਠਬੰਧਨ ਹੋਇਆ ਹੈ,ਜਦੋਂਕਿ ਨੇਪਾਲੀ ਕਾਂਗਰਸ ਰਾਸ਼ਟਰਪਤੀ ਅਹੁਦੇ 'ਤੇ ਪਾਰਟੀ ਦੇ ਉਮੀਦਵਾਰ ਦਾ ਮਾਓਵਾਦੀਆਂ ਦੁਆਰਾ ਸਮੱਰਥਨ ਕੀਤੇ ਜਾਣ 'ਤੇ ਵਿਰੋਧੀਆਂ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਹੈ।

ਨੇਪਾਲੀ ਕਾਂਗਰਸ ਨੇ ਸ਼੍ਰੀ ਕੋਇਰਾਲਾ ਨੂੰ ਦੇਸ਼ ਪ੍ਰਤਿ ਉਨ੍ਹਾਂ ਦੇ ਰਾਜਨੀਤਿਕ ਯੋਗਦਾਨ ਨੂੰ ਦੇਖਦੇ ਹੋਏ ਰਾਸ਼ਟਰਪਤੀ ਬਣਾਏ ਜਾਣ ਦਾ ਪ੍ਰਸਤਾਵ ਰੱਖਿਆ ਹ।ਮਾਓਵਾਦੀਆਂ ਨੇ ਇਸ ਪ੍ਰਸਤਾਵ ਨੂੰ ਖਾਰਿਜ ਕਰਦੇ ਹੋਏ ਸੀਪੀਐਨ ਅਤੇ ਯੂਐਮਐਲ ਦੇ ਸਾਝਾ ਉਮੀਦਵਾਰ ਜਾਂ ਫ਼ਿਰ ਕਿਸੇ ਅਜ਼ਾਦ ਦਾ ਸਮੱਰਥਨ ਕਰਨ ਦੀ ਗੱਲ ਕਹੀ ਹ।ਇੱਥੇ ਵਰਨਣਯੋਗ ਹੈ ਕਿ ਨੇਪਾਲ 'ਚ ਪਹਿਲੀ ਵਾਰ ਅਗਾਮੀ 19 ਜੁਲਾਈ ਨੂੰ ਰਾਸ਼ਟਪਤੀ ਅਤੇ ਉੱਪਰਾਸ਼ਟਰਪਤੀ ਅਹੁਦੇ ਲਈ ਚੌਣਾਂ ਹੋਣਗੀਆਂ।

ਹੋਰ ਵੀ
ਕੱਟੜਪੰਥੀ ਹਿੰਸਾ ਨੂੰ ਰੋਕਣ ਦੀ ਅਪੀਲ
ਸ਼੍ਰੀਲੰਕਾ ਦੇ ਸੈਨਾ ਨੇ ਉੱਤਰੀ ਕਸਬੇ 'ਤੇ ਕੀਤਾ ਕਬਜ਼ਾ
ਪਾਕਿ ਜਨਤਾ ਨਾਲ ਗਠਬੰਧਨ ਕਰਨ ਦੀ ਜਰੂਰਤ:ਓਬਾਮਾ
ਹਮਲੇ 'ਚ ਅੱਠ ਨਾਗਰਿਕ ਮਾਰੇ ਗਏ:ਅਮਰੀਕੀ ਸੈਨਾ
ਪਾਕਿ ਸੈਨਾ ਨੇ ਤਾਲੀਬਾਨਾਂ ਤੋਂ ਦੋ ਸ਼ਹਿਰ ਕਰਵਾਏ ਅਜ਼ਾਦ
ਧੋਖੇ ਨਾਲ ਬ੍ਰਿਟੇਨ ਪਹੁੰਚੇ ਦੋ ਭਾਰਤੀ ਗ੍ਰਿਫਤਾਰ