ਅਮਰੀਕੀ ਸੈਨਾ ਨੇ ਅਫ਼ਗਾਨੀਸਤਾਨ ਦੇ ਫਰਾਹ ਰਾਜ 'ਚ ਗਠਬੰਧਨ ਸੈਨਾ ਦੇ ਸ਼ੱਕੀ ਅੱਤਵਾਦੀਆਂ ਖਿਲਾਫ ਛਾਪੇਮਾਰੀ ਦੌਰਾਨ ਹਵਾਈ ਹਮਲੇ 'ਚ ਅੱਠ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਅਮਰੀਕੀ ਸੈਨਾ ਦਾ ਇਹ ਬਿਆਨ ਉਸ ਸਮੇਂ ਆਇਆ,ਜਦ ਹੇਰਾਤ ਦੇ ਗੁਆਂਢੀ ਰਾਜ ਤੋਂ ਅੱਜ ਗਠਬੰਧਨ ਸੈਨਾ ਦੇ ਤਾਜ਼ਾ ਹਵਾਈ ਹਮਲੇ 'ਚ ਕੁੱਝ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ।
ਅਮਰੀਕੀ ਸੈਨਾ ਨੇ ਬਿਆਨ ਜ਼ਾਰੀ ਕਰ ਕਿਹਾ ਹੈ ਕਿ ਉਨ੍ਹਾਂ ਦੇ ਗਸ਼ਤੀ ਦਲ 'ਤੇ ਪਿੱਛਲੇ ਮੰਗਲਵਾਰ ਨੂੰ ਫਰਾਹ ਦੇ ਬਾਕਵਾ ਜਿਲ੍ਹੇ 'ਚ ਸੜਕ ਕਿਨਾਰੇ ਸਥਿੱਤ ਕਈ ਮਕਾਨਾਂ ਤੋਂ ਮਸ਼ੀਨਗਨ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਬਿਆਨ ਮੁਤਾਬਕ ਸੈਨਾ ਦੇ ਗਸ਼ਤੀ ਦਲ ਨੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦੁਸ਼ਮਣਾਂ ਦੇ ਠਿਕਾਨਿਆਂ 'ਤੇ ਨਜ਼ਦੀਕ ਤੋਂ ਹਵਾਈ ਹਮਲੇ ਦੇ ਲਈ ਕਿਹਾ।ਇਸ ਦੌਰਾਨ ਇੱਕ ਮਕਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ,ਜਿਸ ਵਿੱਚ ਅੱਠ ਨਾਗਰਿਕ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ।ਇਹ ਵੀ ਕਿਹਾ ਗਿਆ ਹੈ ਕਿ ਗਠਬੰਧਨ ਸੈਨਾ ਕਦੇ ਜਾਨਬੁੱਝ ਕੇ ਨਾਗਰਿਕਾ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਅਤੇ ਕਿਸੇ ਘਟਨਾ ਤੋਂ ਸੈਨਾ ਨੂੰ ਗਹਿਰਾ ਦੁੱਖ ਪਹੁੰਚਦਾ ਹੈ।
ਅਫਗਾਨ ਅਧਿਕਾਰੀਆਂ ਮੁਤਾਬਕ ਮੰਗਲਵਾਰ ਦੇ ਹਮਲੇ 'ਚ ਇੱਕ ਪਰਿਵਾਰ ਦੇ ਸਾਰੇ ਨੌ ਮੈਂਬਰ ਮਾਰੇ ਗਏ ਸਨ।ਖੇਤਰੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਦੇ ਹਮਲੇ 'ਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਹਨ।ਮੌਕੇ 'ਤੇ ਦੇਖਣ ਵਾਲਿਆਂ ਮੁਤਾਬਕ ਇਸ ਹਮਲੇ 'ਚ 17 ਲੋਕ ਜ਼ਖਮੀ ਵੀ ਹੋਏ ਹਨ,ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
|